Latest News
ਆਮ ਆਦਮੀ ਪਾਰਟੀ ਨੂੰ ਚੋਣ ਕਮਿਸ਼ਨ ਦਾ ਵੱਡਾ ਝਟਕਾ

Published on 02 Nov, 2016 11:32 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਚੋਣ ਕਮਿਸ਼ਨ ਨੇ ਆਪ ਦੇ 27 ਵਿਧਾਇਕਾਂ ਨੂੰ ਨੋਟਿਸ ਜਾਰੀ ਕਰਕੇ 11 ਨਵੰਬਰ ਤੱਕ ਜਵਾਬ ਤਲਬ ਕੀਤਾ ਹੈ। ਇਹ ਨੋਟਿਸ ਦਿੱਲੀ ਦੇ ਹਸਪਤਾਲਾਂ ਵਿੱਚ ਮਰੀਜ਼ ਭਲਾਈ ਕਮੇਟੀ ਦਾ ਪ੍ਰਧਾਨ ਨਿਯੁਕਤ ਕਰਨ ਦੇ ਮਾਮਲੇ ਵਿੱਚ ਜਾਰੀ ਕੀਤੇ ਗਏ ਹਨ।
ਚੋਣ ਕਮਿਸ਼ਨ ਨੇ ਆਪ ਦੇ 27 ਵਿਧਾਇਕਾਂ ਤੋਂ ਪੁੱਛਿਆ ਹੈ ਕਿ ਕਿਉਂ ਨਾ ਉਨ੍ਹਾਂ ਦਾ ਅਹੁਦਾ ਲਾਭ ਦੇ ਅਹੁਦੇ ਦੇ ਦਾਇਰੇ ਵਿੱਚ ਮੰਨ ਕੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ। ਚੋਣ ਕਮਿਸ਼ਨ ਕੋਲ ਕੀਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਨਿਯਮਾਂ ਦੇ ਹਿਸਾਬ ਨਾਲ ਮਰੀਜ਼ ਭਲਾਈ ਕਮੇਟੀ ਦਾ ਪ੍ਰਧਾਨ ਵਿਧਾਇਕ ਨਹੀਂ ਹੋ ਸਕਦਾ, ਜਦੋਂਕਿ ਆਪ ਦੇ 27 ਵਿਧਾਇਕਾਂ ਨੂੰ ਕਮੇਟੀਆਂ ਦਾ ਪ੍ਰਧਾਨ ਬਣਾਇਆ ਗਿਆ ਹੈ।
ਪਹਿਲਾਂ ਸੰਸਦੀ ਸਕੱਤਰ ਮਾਮਲੇ ਵਿੱਚ 21 ਵਿਧਾਇਕ ਤੇ ਹੁਣ ਮਰੀਜ਼ ਭਲਾਈ ਕਮੇਟੀ ਮਾਮਲੇ ਵਿੱਚ 27 ਵਿਧਾਇਕ ਘਿਰ ਗਏ ਹਨ। 27 ਵਿਧਾਇਕਾਂ ਵਿੱਚੋਂ 9 ਸੰਸਦੀ ਸਕੱਤਰ ਮਾਮਲੇ ਵਿੱਚ ਵੀ ਘਿਰੇ ਹੋਏ ਹਨ। ਇਸ ਤਰ੍ਹਾਂ ਆਪ ਦੇ ਕੁੱਲ 39 ਵਿਧਾਇਕਾਂ 'ਤੇ ਚੋਣ ਕਮਿਸ਼ਨ ਦੀ ਤਲਵਾਰ ਲਟਕ ਗਈ ਹੈ।

542 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper