Latest News
ਬਾਦਲ ਨੂੰ ਇਸ ਵਾਰ ਮੈਂ ਢਾਹ ਲੈਣੈਂ; ਕਿਹਾ ਕੈਪਟਨ ਨੇ

Published on 05 Nov, 2016 11:48 AM.

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਅੰਦਾਜ਼ ਵਿੱਚ ਵੰਗਾਰਿਆ ਹੈ।ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ ਮੁੱਖ ਮੰਤਰੀ ਬਾਦਲ ਨੂੰ ਇਸ ਵਾਰ ਮੈਂ ਢਾਹ ਲੈਣਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬਹਿਸ ਦਾ ਸੱਦਾ ਦਿੱਤਾ ਹੈ।ਇਸ ਦੌਰਾਨ ਅੱਜ ਸ੍ਰਿਸ਼ਟੀ ਕਰਤਾ ਭਗਵਾਨ ਬਾਲਮੀਕੀ ਐਜੂਕੇਸ਼ਨ ਟਰੱਸਟ ਦੇ ਅਹੁਦੇਦਾਰ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਐਨ ਡੀ ਟੀ ਵੀ ਨੂੰ ਬੰਦ ਕਰਨਾ ਬਹੁਤ ਖ਼ਤਰਨਾਕ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੇਂਦਰ 'ਚ ਮੀਡੀਆ 'ਤੇ ਬੈਨ ਲਗਾ ਰਹੀ ਹੈ ਤੇ ਬਾਦਲ ਸਰਕਾਰ ਪੰਜਾਬ 'ਚ ਮੀਡੀਆ ਨੂੰ ਦਬਾ ਰਹੀ ਹੈ।ਬਾਦਲ ਸਿਰਫ਼ ਆਪਣੇ ਚੈਨਲ ਚਲਾਉਂਦੇ ਹਨ ਤੇ ਕਿਸੇ ਹੋਰ ਦਾ ਚੈਨਲ ਨਹੀਂ ਚੱਲਣ ਦਿੰਦੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਸਾਰੇ ਚੈਨਲਾਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਮੋਦੀ ਸਰਕਾਰ ਨੇ ਐਨ ਡੀ ਟੀ ਵੀ ਤੋਂ ਪਬੰਦੀ ਵਾਪਸ ਨਾ ਲਈ ਤਾਂ ਕਾਂਗਰਸ ਪਾਰਟੀ 9 ਤਰੀਕ ਨੂੰ ਪੰਜਾਬ ਦੇ ਰਾਜਪਾਲ ਦੇ ਦਫ਼ਤਰ ਅੱਗੇ ਧਰਨਾ ਦੇਵੇਗੀ।
ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਹੈ, ਪਰ ਜੇ ਉਹ ਬਿਨਾਂ ਸ਼ਰਤ ਕਾਂਗਰਸ 'ਚ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ।ਉਨ੍ਹਾਂ ਕਿਹਾ ਕਿ ਮੇਰੇ 'ਤੇ ਬਾਦਲ ਨਾਲ ਮਿਲੇ ਹੋਣ ਹੋਣ ਦੇ ਗ਼ਲਤ ਇਲਜ਼ਾਮ ਲਗਾਏ ਜਾਂਦੇ ਹਨ, ਜਦੋਂ ਕਿ ਮੈਂ ਹਮੇਸ਼ਾ ਬਾਦਲ ਖ਼ਿਲਾਫ਼ ਡਟ ਕੇ ਲੜਿਆ ਹਾਂ।
ਕੈਪਟਨ ਨੇ ਕਿਹਾ ਕਿ ਮੋਦੀ ਸਰਕਾਰ 'ਵਨ ਰੈਂਕ ਵਨ ਪੈਨਸ਼ਨ' ਉੱਤੇ ਫ਼ੌਜੀਆਂ ਨਾਲ ਧੋਖਾ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਹਮੇਸ਼ਾ ਫ਼ੌਜੀਆਂ ਲਈ ਚੰਗੇ ਕੰਮ ਕੀਤ,ੇ ਜਦੋਂ ਕਿ ਮੋਦੀ ਸਰਕਾਰ ਫ਼ੌਜੀਆਂ ਦੇ ਸਨਮਾਨ ਨੂੰ ਠੇਸ ਪਹੁੰਚਾ ਰਹੀ ਹੈ।ਉਨ੍ਹਾਂ ਕਿਹਾ ਕਿ ਸੂਬੇਦਾਰ ਰਾਮ ਕਿਸ਼ਨ ਨੂੰ ਸ਼ਹੀਦ ਮੰਨਦਾ ਹਾਂ।

418 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper