ਪਾਕਿਸਤਾਨ ਦੇ ਕੱਟੜ ਆਲੋਚਕ ਫਿਲਨ ਨੂੰ ਟਰੰਪ ਨੇ ਬਣਾਇਆ ਰਾਸ਼ਟਰੀ ਸੁਰੱਖਿਆ ਸਲਾਹਕਾਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਅਮਰੀਕਾ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਕੱਟੜ ਆਲੋਚਕ ਲੈਫਟੀਨੈਂਟ ਜਨਰਲ ਮਾਈਕਲ ਫਿਲਨ ਨੂੰ ਆਪਣਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣਾਇਆ ਹੈ। ਇਸ ਸਾਲ ਅਗਸਤ ਵਿੱਚ ਫਿਲਨ ਦੀ ਇੱਕ ਕਿਤਾਬ ਆਈ ਸੀ, ਜਿਸ ਵਿੱਚ ਉਨ੍ਹਾਂ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਮੱਦਦ ਬੰਦ ਕਰਨ ਦੀ ਵਕਾਲਤ ਕੀਤੀ ਸੀ। ਇਸ ਤੋਂ ਇਲਾਵਾ ਫਿਲਨ ਅਫ਼ਗਾਨਿਸਤਾਨ ਅਤੇ ਈਰਾਕ ਵਿੱਚ ਅੱਤਵਾਦੀ ਨੈੱਟਵਰਕ ਨੂੰ ਖਤਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ।
ਫਿਲਨ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੇ ਨੇੜਲੇ ਸਲਾਹਕਾਰ ਰਹਿ ਚੁੱਕੇ ਹਨ। ਫਿਲਨ ਨੇ ਐਨ.ਐਸ.ਏ ਦੇ ਤੌਰ 'ਤੇ ਸੁਜੇਨ ਰਾਈਸ ਦੀ ਥਾਂ ਲਈ ਹੈ। ਦੂਜੇ ਪਾਸੇ 8 ਨਵੰਬਰ ਦੀਆਂ ਆਮ ਚੋਣਾਂ ਮਗਰੋਂ ਰਿਪਬਲਿਕਨ ਗਵਰਨਰ ਹੁਣ 33 ਸੂਬਿਆਂ ਦੇ ਇੰਚਾਰਜ ਹਨ।
ਅਮਰੀਕਾ ਨੇ ਕਿਹਾ ਹੈ ਕਿ ਭਾਰਤ ਉਸ ਦਾ ਅਹਿਮ ਸਹਿਯੋਗੀ ਹੈ ਅਤੇ ਬਣਿਆ ਰਹੇਗਾ। ਨਾਲ ਹੀ ਅਮਰੀਕਾ ਓਬਾਮਾ ਪ੍ਰਸ਼ਾਸ਼ਨ ਦੇ ਬਚੇ ਕੋਈ ਕਾਰਜਕਾਲ ਵਿੱਚ ਹੋਏ ਦੁਵੱਲੇ ਸਬੰਘਾਂ ਨੂੰ ਹੋਰ ਮਜਬੂਤ ਕਰਨ ਵੱਲ ਧਿਆਨ ਕੇਂਦਰਤ ਕਰੇਗਾ।