ਭਾਰਤ ਦੀ ਜਵਾਬੀ ਕਾਰਵਾਈ 'ਚ ਪਾਕਿਸਤਾਨ ਦੇ 6 ਜਵਾਨ ਢੇਰ

ਜੰਮੂ (ਨਵਾਂ ਜ਼ਮਾਨਾ ਸਰਵਿਸ)-ਪਾਕਿਸਤਾਨ ਵੱਲੋਂ ਕੰਟਰੋਲ ਰੇਖਾ 'ਤੇ ਲਗਾਤਾਰ ਕੀਤੀ ਜਾ ਰਹੀ ਗੋਲੀਬੰਦੀ ਦੀ ਉਲੰਘਣਾ ਦਾ ਭਾਰਤ ਵੱਲੋਂ ਕਰਾਰਾ ਜਵਾਬ ਦਿੱਤਾ ਗਿਆ ਹੈ। ਭਾਰਤ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਦੇ ਛੇ ਜਵਾਨ ਮਾਰੇ ਗਏ ਹਨ ਅਤੇ 2 ਹੋਰ ਜ਼ਖਮੀ ਹੋ ਗਏ ਹਨ। ਇਸ ਤੋਂ ਪਹਿਲਾਂ 14 ਨਵੰਬਰ ਨੂੰ ਭਿੰਬਰ ਸੈਕਟਰ ਵਿੱਚ ਭਾਰਤੀ ਕਾਰਵਾਈ ਵਿੱਚ ਸੱਤ ਪਾਕਿਸਤਾਨੀ ਸੈਨਿਕ ਮਾਰੇ ਗਏ ਸਨ। ਇੱਕ ਦਿਨ ਦੀ ਸ਼ਾਂਤੀ ਤੋਂ ਬਾਅਦ ਸ਼ਨੀਵਾਰ ਨੂੰ ਪਾਕਿਸਤਾਨ ਨੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਰਜੌਰੀ ਜ਼ਿਲ੍ਹੇੇ ਦੇ ਨੌਸ਼ਹਿਰਾ ਅਤੇ ਸੁੰਦਰਬਨੀ ਖੇਤਰ ਵਿੱਚ ਗੋਲੀਬੰਦੀ ਦੀ ਉਲੰਘਣਾ ਕੀਤੀ ਅਤੇ ਭਾਰਤੀ ਸਰਹੱਦੀ ਚੌਂਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਵੱਲੋਂ 120 ਐੱਮ ਐੱਮ ਤੱਕ ਦੇ ਮਾਰਟਰ ਗੋਲੇ ਦਾਗੇ ਗਏ। ਇਸ ਗੋਲੀਬਾਰੀ ਵਿੱਚ ਭਾਰਤੀ ਫੌਜ ਦਾ ਇੱਕ ਜਵਾਨ ਜ਼ਖਮੀ ਹੋ ਗਿਆ ਸੀ।