ਲਾੜੇ ਸਮੇਤ ਖਤਮ ਹੋਏ ਦੋ ਪਰਵਾਰ


ਇੰਦੌਰ ਐੱਕਸਪ੍ਰੈੱਸ ਵਿੱਚ ਸਵਾਰ ਇਕ ਪਰਵਾਰ ਵਿਆਹ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ, ਪਰ ਉਹਨਾ ਦਾ ਉੱਥੇ ਪਹੁੰਚਣਾ ਕਿਸਮਤ ਵਿੱਚ ਨਹੀਂ ਸੀ। ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਰਸਤੇ ਵਿੱਚ ਜਾਂਦਿਆਂ ਉਹਨਾਂ ਨਾਲ ਇਹ ਹੋਣੀ ਵਾਪਰ ਜਾਵੇਗੀ। ਕਾਨ੍ਹਪੁਰ ਦੇ ਪੁਖਰਾਵਾਂ 'ਚ ਹੋਏ ਭਿਆਨਕ ਹਾਦਸੇ ਵਿੱਚ ਇਸ ਪਰਵਾਰ ਦੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਇਹ ਲੋਕ ਗਾਜੀਪੁਰ ਦੇ ਬ੍ਰਹਮਾਨੰਦ ਪਿੰਡ ਦੇ ਰਹਿਣ ਵਾਲੇ ਸਨ। ਮਾਰੇ ਗਏ ਲੋਕਾਂ ਵਿੱਚ ਲਾੜਾ ਵੀ ਸ਼ਾਮਲ ਸੀ। ਵਾਰਾਨਾਸੀ ਦਾ ਰਹਿਣ ਵਾਲਾ ਇੱਕ ਹੋਰ ਪਰਵਾਰ ਵੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਇਸ ਰੇਲ ਗੱਡੀ 'ਤੇ ਸਫਰ ਕਰ ਰਿਹਾ ਸੀ। ਇਸ ਪਰਵਾਰ ਦੇ ਵੀ ਇਸ ਹਾਦਸੇ ਵਿੱਚ ਪੰਜ ਜੀਆਂ ਦੀ ਮੌਤ ਹੋ ਗਈ। ਕਾਨ੍ਹਪੁਰ ਹਾਦਸੇ ਸਮੇਂ ਵਾਰਾਨਸੀ ਦੇ ਕੁੱਲ 517 ਮੁਸਾਫਰ ਸਵਾਰ ਸਨ।
ਇਹਨਾਂ ਵਿੱਚੋਂ ਬਹੁਤੇ ਐੱਸ-1 ਅਤੇ ਐੱਸ-2 ਕੋਚ ਵਿੱਚ ਸਵਾਰ ਸਨ। ਹਾਦਸੇ ਕਾਰਨ ਇਹਨਾਂ ਦੋਵਾਂ ਰੇਲ ਡੱਬਿਆਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ। ਐੱਸ-2 ਡੱਬੇ ਵਿੱਚ ਹੀ ਇਸ ਪਰਵਾਰ ਦੇ ਪੰਜ ਮੈਂਬਰ ਸਵਾਰ ਸਨ ਅਤੇ ਇਹ ਤਿੰਨ ਦਸੰਬਰ ਨੂੰ ਹੋਣ ਵਾਲੇ ਵਿਆਹ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਫੂਲਪੁਰ ਦੇ ਰਹਿਣ ਵਾਲੇ ਪਰਵਾਰ ਵਿੱਚ ਪਤੀ-ਪਤਨੀ ਅਤੇ ਤਿੰਨ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।