ਮੌਤ ਨੇ ਨਵ-ਵਿਆਹੀ ਅਧਿਆਪਕਾ ਦੀਆਂ ਸੱਧਰਾਂ ਨੂੰ ਮਧੋਲਿਆ


ਜਲਾਲਾਬਾਦ (ਰਣਬੀਰ ਕੌਰ ਢਾਬਾਂ)
ਦਰਦਨਾਕ ਸੜਕ ਹਾਦਸੇ 'ਚ ਮਰਨ ਵਾਲੇ ਅਧਿਆਪਕਾਂ ਵਿਚ ਇਕ ਮ੍ਰਿਤਕ ਅਧਿਆਪਕਾ ਉਹ ਹੈ, ਜਿਸ ਦੇ 13 ਦਿਨ ਪਹਿਲਾਂ ਹੋਏ ਵਿਆਹ ਦੀ ਮਹਿੰਦੀ ਵੀ ਨਹੀਂ ਉਤਰੀ ਸੀ ਤੇ ਉਸ ਦੀਆਂ ਅਤੇ ਉਸ ਦੇ ਪਤੀ ਦੀਆਂ ਸੱਧਰਾਂ ਨੂੰ ਮੌਤ ਨੇ ਸਦਾ ਲਈ ਮਧੋਲ ਕੇ ਰੱਖ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਤੇਜਿੰਦਰ ਕੌਰ (25) ਦਾ 13 ਦਿਨ ਪਹਿਲਾਂ 27 ਨਵੰਬਰ ਨੂੰ ਪਿੰਡ ਸੰਮਾਂਵਾਲੀ ਦੇ ਅਮਨਦੀਪ ਨਾਲ ਵਿਆਹ ਹੋਇਆ ਸੀ। ਸ਼੍ਰੋਮਣੀ ਕਮੇਟੀ ਦੇ ਭਾਈ ਮਾਨ ਸਿੰਘ ਖਾਲਸਾ ਪਬਲਿਕ ਸਕੂਲ ਵਿਚ ਪੜ੍ਹਾਉਣ ਵਾਲੀ ਇਸ ਅਧਿਆਪਕਾ ਦਾ ਚੂੜਾ ਦੇਖ ਕੇ ਹਰ ਅੱਖ ਰੋ ਰਹੀ ਸੀ।