ਨਗਦੀ ਸਕੈਡਲ ਖਿਲਾਫ਼ ਕਾਰਵਾਈ ਜਾਰੀ ਦਿੱਲੀ ਤੋਂ ਕਰਨਾਟਕ ਤੱਕ ਕਰੋੜਾਂ ਰੁਪਏ ਜਬਤ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਨਗਦੀ ਦੇ ਕਾਲਾਬਾਜ਼ਾਰੀਆਂ ਵਿਰੁੱਧ ਸਰਕਾਰ ਤੇ ਆਮਦਨ ਕਰ ਵਿਭਾਗ ਵੱਲੋਂ ਕਾਰਵਾਈ ਜਾਰੀ ਹੈ। ਬੁੱਧਵਾਰ ਸਵੇਰੇ ਹੀ ਚਾਰ ਥਾਵਾਂ ਤੋਂ ਨਵੇਂ ਪੁਰਾਣੇ ਨੋਟਾਂ ਦੀ ਬਰਾਮਦਗੀ ਕੀਤੀ ਗਈ ਹੈ। ਆਮਦਨ ਕਰ ਵਿਭਾਗ ਨੇ ਛਾਪਾ ਮਾਰ ਕੇ ਬੰਗਲੁਰੂ ਤੋਂ ਨਵੇਂ ਨੋਟਾਂ ਦੀ ਸ਼ਕਲ 'ਚ 2.25 ਕਰੋੜ ਰੁਪਏ ਜ਼ਬਤ ਕੀਤੇ ਹਨ। ਗੋਆ ਦੇ ਪਨਜੀ ਤੋਂ 68 ਲੱਖ ਰੁਪਏ ਨਵੇਂ ਲੋਟ ਬਰਾਮਦ ਕੀਤੇ ਗਏ ਹਨ। ਜਦਕਿ ਚੰਡੀਗੜ੍ਹ ਤੋਂ 2 ਕਰੋੜ 18 ਲੱਖ ਰੁਪਏ ਦੇ ਨਵੇਂ-ਪੁਰਾਣੇ ਨੋਟ ਮਿਲੇ ਹਨ।ੇ ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ਦੇ ਇੱਕ ਹੋਟਲ ਤੋਂ 3.25 ਕਰੋੜ ਰੁਪਏ ਦੇ ਪੁਰਾਣੇ ਨੋਟ ਫੜੇ ਗਏ ਹਨ। ਦੇਸ਼ ਭਰ ਵਿੱਚ ਹੁਣ ਤੱਕ 1000 ਕਰੋੜ ਰੁਪਏ ਦੀ ਅਣਐਲਾਨੀ ਆਮਦਨ ਦਾ ਪਤਾ ਲਾਇਆ ਹੈ।
ਵਿਭਾਗ ਮੁਤਾਬਿਕ ਕਰਨਾਟਕ ਅਤੇ ਗੋਆ 'ਚ 9 ਨਵੰਬਰ ਤੋਂ ਹੁਣ ਤੱਕ 29.86 ਕਰੋੜ ਰੁਪਏ ਦੀ ਨਗਦੀ, 41.6 ਕਿੱਲੋ ਸੋਨਾ, ਚਾਂਦੀ ਅਤੇ 14 ਕਿੱਲੋ ਗਹਿਣੇ ਜ਼ਬਤ ਕੀਤੇ ਗਏ ਹਨ। ਫੜੀ ਗਈ ਕੁੱਲ ਨਕਦੀ 'ਚ 20.22 ਕਰੋੜ ਰੁਪਏ 2 ਹਜ਼ਾਰ ਰੁਪਏ ਦੇ ਨਵੇਂ ਨੋਟਾਂ ਦੇ ਰੂਪ ਵਿੱਚ ਹਨ। ਕਰਨਾਟਕ 'ਚ ਆਮਦਨ ਕਰ ਵਿਭਾਗ ਦੇ ਅਫਸਰਾਂ ਨੇ ਉੱਤਰੀ ਬੰਗਲੁਰੂ ਦੇ ਯਸ਼ਵੰਤਪੁਰਾ ਅਪਾਰਟਮੈਂਟ 'ਚ ਛਾਪਾ ਮਾਰ ਕੇ 2.89 ਕਰੋੜ ਦੀ ਅਣਐਲਾਨੀ ਆਮਦਨ ਦਾ ਪਤਾ ਲਾਇਆ ਹੈ। ਫੜੀ ਗਈ ਨਗਦੀ ਵਿੱਚ 2.25 ਕਰੋੜ ਰੁਪਏ 2 ਹਜ਼ਾਰ ਦੇ ਨਵੇਂ ਨੋਟਾਂ ਦੇ ਰੂਪ ਵਿੱਚ ਹਨ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਕੈਸ਼ ਦੀ ਕਾਲਾਬਾਜ਼ਾਰੀ ਵਿਰੁੱਧ ਦੇਸ਼ ਭਰ 'ਚ ਕਾਰਵਾਈ ਚੱਲ ਰਹੀ ਹੈ। ਬੁੱਧਵਾਰ ਸਵੇਰੇ ਦੇਸ਼ ਦੀਆਂ ਚਾਰ ਪ੍ਰਮੁੱਖ ਥਾਵਾਂ ਤੋਂ ਨਵੇਂ ਅਤੇ ਪੁਰਾਣੇ ਨੋਟ ਵੱਡੀ ਮਾਤਰਾ 'ਚ ਜ਼ਬਤ ਕੀਤੇ ਗਏ। ਆਮਦਨ ਕਰ ਵਿਭਾਗ ਨੇ ਛਾਪਾ ਮਾਰ ਕੇ ਬੰਗਲੁਰੂ ਤੋਂ ਨਵੇਂ ਨੋਟਾਂ ਦੇ ਰੂਪ 'ਚ 2.25 ਕਰੋੜ ਰੁਪਏ ਜ਼ਬਤ ਕੀਤੇ। ਗੋਆ ਦੇ ਪਣਜੀ ਤੋਂ 68 ਲੱਖ ਰੁਪਏ ਦੇ ਨਵੇਂ ਨੋਟ ਬਰਾਮਦ ਕੀਤੇ ਗਏ ਹਨ, ਜਦਕਿ ਚੰਡੀਗੜ੍ਹ ਤੋਂ 2 ਕਰੋੜ 18 ਲੱਖ ਦੇ ਨਵੇਂ-ਪੁਰਾਣੇ ਨੋਟ ਮਿਲੇ ਹਨ। ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ਦੇ ਇੱਕ ਹੋਟਲ 'ਚ 3.25 ਕਰੋੜ ਦੇ ਪੁਰਾਣੇ ਨੋਟ ਫੜੇ ਗਏ ਹਨ।
ਚੰਡੀਗੜ੍ਹ 'ਚ ਇੱਕ ਕੱਪੜਾ ਵਪਾਰੀ ਦੇ ਘਰ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਛਾਪਾ ਮਾਰ ਕੇ 2 ਕਰੋੜ 18 ਲੱਖ ਰੁਪਏ ਜ਼ਬਤ ਕੀਤੇ ਹਨ। ਇਹਨਾਂ 'ਚ 18 ਲੱਖ ਦੇ ਨਵੇਂ ਨੋਟ ਵੀ ਸ਼ਾਮਲ ਹਨ। ਡੇਢ ਕਰੋੜ ਰੁਪਏ 1000-1000 ਦੇ ਨੋਟਾਂ ਦੇ ਰੂਪ 'ਚ ਹਨ ਅਤੇ ਬਾਕੀ ਪੈਸਾ 500, 50 ਅਤੇ 10 ਰੁਪਏ ਦੇ ਨੋਟ ਹਨ, ਉੱਧਰ ਗੋਆ ਦੇ ਸ਼ਹਿਰ ਪਣਜੀ ਤੋਂ ਵੀ ਆਮਦਨ ਕਰ ਵਿਭਾਗ ਨੇ 68 ਲੱਖ ਰੁਪਏ ਦੇ ਨਵੇਂ ਨੋਟ ਜ਼ਬਤ ਕੀਤੇ ਹਨ। ਕਾਲੇ ਧਨ ਨੂੰ ਚਿੱਟੇ ਧਨ 'ਚ ਬਦਲਣ ਦੇ ਸਭ ਤੋਂ ਵੱਧ ਮਾਮਲੇ ਕਰਨਾਟਕ ਤੋਂ ਸਾਹਮਣੇ ਆਏ ਹਨ। ਈ ਡੀ ਨੇ ਮੰਗਲਵਾਰ ਨੂੰ ਵੀ ਕਰਨਾਟਕ ਤੋਂ 93 ਕਰੋੜ ਦੇ ਨਵੇਂ ਨੋਟ ਬਰਾਮਦ ਕੀਤੇ ਗਏ ਸਨ।
ਉਧਰ ਦਿੱਲੀ ਦੇ ਇੱਕ ਹੋਟਲ 'ਚ 3.25 ਕਰੋੜ ਦੇ ਪੁਰਾਣੇ ਨੋਟ ਜ਼ਬਤ ਕੀਤੇ ਗਏ ਹਨ। ਆਮਦਨ ਕਰ ਵਿਭਾਗ ਅਤੇ ਪੁਲਸ ਨੇ ਕਰੋਲ ਬਾਗ 'ਚ ਇੱਕ ਹੋਟਲ 'ਤੇ ਛਾਪਾ ਮਾਰ ਕੇ 43.25 ਕਰੋੜ ਦੇ ਪੁਰਾਣੇ ਨੋਟ ਬਰਾਮਦ ਕੀਤੇ ਹਨ। ਪੁਲਸ ਨੂੰ ਸ਼ੱਕ ਹੈ ਕਿ ਇਹ ਨੋਟ ਮੁੰਬਈ ਤੋਂ ਹਵਾਲਾ ਰਾਹੀਂ ਇੱਥੇ ਲਿਆਂਦੇ ਗਏ ਸਨ। ਆਮਦਨ ਕਰ ਵਿਭਾਗ, ਸੀ ਬੀ ਆਈ, ਈ ਡੀ ਅਤੇ ਪੁਲਸ ਵੱਲੋਂ ਕਾਲੇ ਧਨ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਨੇ ਵੀ ਕਾਲੇ ਧਨ ਨੂੰ ਚਿੱਟੇ ਧਨ 'ਚ ਬਦਲਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ 500 ਬੈਂਕ ਬਰਾਂਚਾਂ 'ਚ ਸਟਿੰਗ ਅਪਰੇਸ਼ਨ ਕਰਵਾਇਆ ਹੈ। ਪ੍ਰਧਾਨ ਮੰਤਰੀ ਮੋਦੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਕੈਸ਼ ਘੁਟਾਲੇ 'ਚ ਸ਼ਾਮਲ ਬੈਂਕਰਾਂ, ਦਲਾਲਾਂ ਅਤੇ ਹਵਾਲਾ ਕਾਰੋਬਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਦਿੱਲੀ 'ਚ ਪੁਲਸ ਦੀ ਅਪਰਾਧ ਸ਼ਾਖਾ ਨੂੰ ਇੱਕ ਹੋਟਲ 'ਚ ਵੱਡੀ ਰਕਮ ਹੋਣ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਸਾਂਝੀ ਟੀਮ ਬਣਾ ਕੇ ਕਰੋਲ ਬਾਗ ਦੇ ਇੱਕ ਹੋਟਲ 'ਤੇ ਛਾਪਾ ਮਾਰਿਆ।
ਤਲਾਸ਼ੀ ਦੌਰਾਨ ਹੋਟਲ ਦੇ ਕਮਰਾ ਨੰਬਰ 202 ਅਤੇ 206 'ਚ ਸਵਾ ਤਿੰਨ ਕਰੋੜ ਦੇ ਪੁਰਾਣੇ ਨੋਟ ਬਰਾਮਦ ਕੀਤੇ ਗਏ। ਪੁਲਸ ਨੇ ਇਸ ਮਾਮਲੇ 'ਚ 5 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਅੰਸਾਰੀ ਅਬੁਜਰ ਫਜ਼ਲ ਖਾਨ, ਅੰਸਾਰੀ ਅਫਾਨ, ਲਾਡੂ ਰਾਮ ਅਤੇ ਮਹਾਂਵੀਰ ਸਿੰਘ ਵਜੋਂ ਹੋਈ ਹੈ। ਸੂਟਕੇਸਾਂ 'ਚ ਰੱਖਿਆ ਗਿਆ ਇਹ ਪੈਸਾ ਪੁਰਾਣੇ ਨੋਟਾਂ ਦੇ ਰੂਪ 'ਚ ਸੀ।