ਕਾਂਗਰਸ ਨੇ ਉਧਾਰ 'ਚ ਪੀਤੀ 2 ਲੱਖ ਦੀ ਚਾਹ ਚਾਹ ਵਾਲੇ ਨੂੰ ਨਹੀਂ ਮਿਲੇ ਪੈਸੇ

ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਦੇਸ਼ 'ਚ ਸਭ ਤੋਂ ਜ਼ਿਆਦਾ ਵਾਰ ਸੱਤਾ 'ਚ ਰਹੀ ਕਾਂਗਰਸ ਪਾਰਟੀ ਇੱਕ ਚਾਹ ਵਾਲੇ ਦੀ ਕਰਜ਼ਦਾਰ ਹੈ। ਮੁੰਬਈ 'ਚ ਇੱਕ ਚਾਹ ਵਾਲੇ ਦਾ 2 ਲੱਖ ਰੁਪਏ ਉਧਾਰ ਹੈ। ਹੁਣ ਚਾਹ ਵਾਲੇ ਨੇ ਉਧਾਰ ਚਾਹ ਦੇਣ ਤੋਂ ਪਾਰਟੀ ਨੂੰ ਮਨ੍ਹਾ ਕਰ ਦਿੱਤਾ ਹੈ। ਦਰਅਸਲ ਅਜ਼ਾਦ ਮੈਦਾਨ ਸਥਿਤ ਸੂਬਾ ਕਾਂਗਰਸ ਦਾ ਮੁੱਖ ਦਫ਼ਤਰ ਹੈ। ਮੁੱਖ ਦਫ਼ਤਰ ਪਿੱਛੇ ਇੰਦਰ ਜੋਸ਼ੀ ਨਾਂਅ ਦਾ ਇੱਕ ਚਾਹਵਾਵਾ ਦੁਕਾਨ ਚਲਾਉਂਦਾ ਹੈ। ਮੰਤਰੀਆਂ ਤੋਂ ਲੈ ਕੇ ਕੰਮ ਕਰਨ ਵਾਲਿਆਂ ਤੱਕ ਨੂੰ ਇੰਦਰ ਦੀ ਚਾਹ ਨੂੰ ਪਸੰਦ ਕੀਤਾ ਜਾਂਦਾ ਹੈ। ਇੰਦਰ ਦਾ ਪਰਵਾਰ ਲੰਬੇ ਸਮੇਂ ਤੋਂ ਚਾਹ ਦੀ ਦੁਕਾਨ ਚਲਾ ਰਿਹਾ ਹੈ। ਇੰਦਰ ਅਨੁਸਾਰ ਕਾਂਗਰਸ ਨੇ ਲੰਬੇ ਸਮੇਂ ਤੋਂ ਪੈਸੇ ਨਹੀਂ ਦਿੱਤੇ ਤੇ ਹੁਣ ਉਸ ਨੇ ਵੀ ਉਧਾਰ ਚਾਹ ਦੇਣੀ ਬੰਦ ਕਰ ਦਿੱਤੀ ਹੈ। ਉਧਰ ਸੂਬਾ ਪ੍ਰਧਾਨ ਸੰਜੇ ਨਿਰੂਪਮ ਨੇ ਬਕਾਏ ਦੀ ਗੱਲ ਮੰਨੀ ਹੈ ਤੇ ਜਲਦੀ ਪੈਸੇ ਦੇਣ ਦੀ ਗੱਲ ਵੀ ਕਹੀ ਹੈ।