Latest News

8 ਭਾਸ਼ਾਵਾਂ 'ਚ ਹੋਵੇਗੀ ਨੀਟ ਪ੍ਰੀਖਿਆ

Published on 22 Dec, 2016 11:57 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਮੈਡੀਕਲ ਕਾਲਜਾਂ 'ਚ ਦਾਖ਼ਲੇ ਲਈ ਹੋਣ ਵਾਲੀ ਕੌਮੀ ਯੋਗਤਾ ਪ੍ਰਵੇਸ਼ ਪ੍ਰੀਖਿਆ (ਨੀਟ) ਦਾ ਪੇਪਰ ਹੁਣ 8 ਭਾਸ਼ਾਵਾਂ 'ਚ ਹੋਵੇਗਾ। ਇਹ ਫ਼ੈਸਲਾ ਅਗਲੇ ਵਿਦਿਅਕ ਸਾਲ 2017-18 ਤੋਂ ਲਾਗੂ ਕੀਤਾ ਜਾਏਗਾ। ਸਿਹਤ ਮੰਤਰਾਲੇ ਦੇ ਇਸ ਫ਼ੈਸਲੇ ਨਾਲ ਐਮ ਬੀ ਬੀ ਐਸ ਅਤੇ ਬੀ ਡੀ ਐਸ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ। ਵਿਦਿਆਰਥੀ ਆਪਣੀ ਖੇਤਰੀ ਭਾਸ਼ਾ 'ਚ ਨੀਟ ਦਾ ਪੇਪਰ ਦੇ ਸਕਣਗੇ। ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਨੀਟ ਦੀ ਪ੍ਰੀਖਿਆ ਅੱਠ ਭਾਸ਼ਾਵਾਂ 'ਚ ਕਰਾਈ ਜਾਏਗੀ। ਪੇਪਰ ਹੁਣ ਹਿੰਦੀ, ਅੰਗਰੇਜ਼ੀ, ਅਸਾਮੀ, ਬੰਗਲਾ, ਗੁਜਰਾਤੀ, ਮਰਾਠੀ, ਤਾਮਿਲ ਅਤੇ ਤੇਲਗੂ 'ਚ ਕਰਾਇਆ ਜਾਏਗਾ। ਸਿਹਤ ਮੰਤਰੀ ਜੇ ਪੀ ਨੱਡਾ ਨੇ ਇਹ ਫ਼ੈਸਲਾ ਮਈ 'ਚ ਰਾਜਾਂ ਦੇ ਸਿਹਤ ਮੰਤਰੀਆਂ ਅਤੇ ਸਕੱਤਰਾਂ ਨਾਲ ਹੋਈ ਬੈਠਕ 'ਚ ਮਿਲੇ ਸੁਝਾਅ ਦੇ ਅਧਾਰ 'ਤੇ ਲਿਆ ਹੈ।
ਜ਼ਿਕਰਯੋਗ ਹੈ ਕਿ ਨੱਡਾ ਨੇ ਮਈ 'ਚ ਰਾਜਾਂ 'ਚ ਨੀਟ ਨੂੰ ਲਾਗੂ ਕਰਨ ਲਈ 18 ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਅਤੇ ਸਿਹਤ ਸਕੱਤਰਾਂ ਨਾਲ ਮੀਟਿੰਗ ਕੀਤੀ ਸੀ। ਸੰਯੁਕਤ ਸਕੱਤਰ ਏ ਕੇ ਸਿੰਘਲ ਦਾ ਕਹਿਣਾ ਹੈ ਕਿ ਕੌਮੀ ਸਿਹਤ ਮੰਤਰਾਲੇ ਤੇ ਰਾਜ ਸਿਹਤ ਮੰਤਰਾਲਿਆ ਨਾਲ ਸਮੂਹਿਕ ਯਤਨਾਂ ਕਾਰਨ ਇਹ ਨਿਰਣਾ ਸਾਹਮਣੇ ਆਇਆ ਹੈ। ਸੀ ਬੀ ਐਸ ਈ ਨੇ ਇਸ ਸੰਬੰਧੀ ਸਰਕੂਲਰ ਜਾਰੀ ਕਰ ਦਿੱਤਾ ਹੈ।

347 Views

e-Paper