ਅਨਿਲ ਬੈਜਲ ਹੋਣਗੇ ਅਗਲੇ ਉਪ ਰਾਜਪਾਲ!


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਰਕਾਰ ਅੰਦਰਲੇ ਉੱਚ ਪੱਧਰੀ ਸੂਤਰਾਂ ਅਨੁਸਾਰ ਨਜੀਬ ਜੰਗ ਵੱਲੋਂ ਅਚਾਨਕ ਅਸਤੀਫ਼ਾ ਦਿੱਤੇ ਜਾਣ ਮਗਰੋਂ ਸਾਬਕਾ ਗ੍ਰਹਿ ਸਕੱਤਰ ਅਨਿਲ ਬੈਜਲ ਨੂੰ ਦਿੱਲੀ ਦਾ ਅਗਲਾ ਉਪ ਰਾਜਪਾਲ ਨਿਯੁਕਤ ਕੀਤਾ ਜਾਵੇਗਾ।
ਇਹਨਾਂ ਸੂਤਰਾਂ ਅਨੁਸਾਰ ਬੈਜਲ ਨੂੰ ਅਗਲਾ ਉਪ ਰਾਜਪਾਲ ਬਣਾਉਣ ਬਾਰੇ ਪਿਛਲੇ ਕੁਝ ਸਮੇਂ ਤੋਂ ਚਰਚਾ ਜਾਰੀ ਸੀ ਅਤੇ ਪਿਛਲੇ ਦਿਨੀਂ ਬੈਜਲ ਵੱਲੋਂ ਗ੍ਰਹਿ ਮੰਤਰਾਲੇ ਦੇ ਗੇੜਿਆਂ 'ਚ ਤੇਜ਼ੀ ਆਉਣ ਮਗਰੋਂ ਇਹ ਚਰਚਾ ਵੀ ਤੇਜ਼ ਹੋ ਗਈ ਸੀ ਕਿ ਬੈਜਲ ਨੂੰ ਛੇਤੀ ਹੀ ਉਪ ਰਾਜਪਾਲ ਨਿਯੁਕਤ ਕੀਤਾ ਜਾ ਸਕਦਾ ਹੈ। ਇਹਨਾਂ ਸੂਤਰਾਂ ਅਨੁਸਾਰ ਜੰਗ ਨੂੰ ਬੈਜਲ ਦੀ ਨਿਯੁਕਤੀ ਬਾਰੇ ਸਰਕਾਰ ਦੇ ਫ਼ੈਸਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਸੀ, ਜਿਸ ਨੂੰ ਦੇਖਦਿਆਂ ਜੰਗ ਨੇ ਆਪਣੇ ਕਾਰਜਕਾਲ ਦੀ ਸਮਾਪਤੀ ਤੋਂ 18 ਮਹੀਨੇ ਪਹਿਲਾਂ ਹੀ ਅਸਤੀਫ਼ਾ ਦੇਣ ਦਾ ਫ਼ੈਸਲਾ ਕਰ ਲਿਆ।