5 ਭਾਰਤੀ ਚੁਣੇ ਗਏ ਅਮਰੀਕੀ ਕਾਂਗਰਸ ਲਈ


ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕੀ ਕਾਂਗਰਸ ਲਈ 5 ਭਾਰਤੀ ਅਮਰੀਕੀਆਂ ਦੀ ਇਤਿਹਾਸਕ ਜਿੱਤ ਦੇ ਸਿਲਸਿਲੇ 'ਚ ਭਾਰਤੀ ਅਮਰੀਕੀ ਭਾਈਚਾਰੇ ਵੱਲੋਂ ਅਗਲੇ ਹਫਤੇ ਵਾਸ਼ਿੰਗਟਨ 'ਚ ਇੰੇਟਰ ਕੀਤਾ ਜਾਵੇਗਾ ਅਤੇ ਜਿੱਤਣ ਦਾ ਜਸ਼ਨ ਮਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਐਮੀ ਬੇਗ ਲਗਾਤਾਰ ਤੀਜੀ ਵਾਰ ਅਮਰੀਕੀ ਕਾਂਗਰਸ ਲਈ ਚੁਣੀ ਗਈ ਹੈ ਅਤੇ ਰਾਜਾ ਕ੍ਰਿਸ਼ਨਾਮੂਰਤੀ, ਆਰ ਖੇਜ ਤੇ ਪ੍ਰਮਿਲਾ ਜੈਪਾਲ ਪਹਿਲੀ ਵਾਰ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਹਨ, ਜਦਕਿ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਕਮਲਾ ਹੈਰਿਸ ਅਮਰੀਕੀ ਸੈਨੇਟ ਲਈ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਅਮਰੀਕੇ ਬਣ ਗਏ ਹਨ। ਇਨ੍ਹਾਂ ਸਾਰੇ ਜੇਤੂ ਉਮੀਦਵਾਰਾਂ ਨੂੰ ਭਾਰਤੀ ਅਮਰੀਕੀਆਂ ਦੇ ਇੰਟਰ 'ਚ ਸਨਮਾਨਿਤ ਕੀਤਾ ਜਾਵੇਗਾ ਅਤੇ ਉਨ੍ਹਾ ਦੀ ਜਿੱਤ ਦਾ ਜਸ਼ਨ ਮਨਾਇਆ ਜਾਵੇਗਾ।