ਕੇਜਰੀਵਾਲ 'ਤੇ ਸੁੱਟੀ ਗਈ ਜੁੱਤੀ

ਰੋਹਤਕ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ 'ਤੇ ਅੱਜ ਰੋਹਤਕ ਵਿੱਚ ਇੱਕ ਵਿਅਕਤੀ ਨੇ ਜੁਤੀ ਸੁੱਟੀ, ਪਰ ਕੇਜਰੀਵਾਲ ਬਚ ਗਏ ਅਤੇ ਜੁੱਤੀ ਉਨ੍ਹਾਂ ਦੇ ਨਾ ਲੱਗੀ। ਇਸ ਮਗਰੋਂ ਮੋਦੀ 'ਤੇ ਹਮਲਾ ਕਰਦਿਆਂ ਕੇਜਰੀਵਾਲ ਨੇ ਟਵੀਟ ਕੀਤਾ ਕਿ ਮੋਦੀ ਜੀ ਕਾਇਰ ਹਨ ਅਤੇ ਅੱਜ ਉਨ੍ਹਾ ਆਪਣੇ ਚਮਚਿਆਂ ਤੋਂ ਜੁੱਤੀ ਸੁਟਵਾਈ। ਮੋਦੀ ਜੀ ਅਸੀਂ ਵੀ ਅਜਿਹਾ ਕਰ ਸਕਦੇ ਹਾਂ, ਪਰ ਸਾਡੇ ਸੰਸਕਾਰ/ਤਹਿਜੀਬ ਇਜਾਜ਼ਤ ਨਹੀਂ ਦਿੰਦੇ। ਤੁਸੀਂ ਭਾਵੇਂ ਜੁੱਤੀ ਸੁਟਵਾਓ, ਸੀ ਬੀ ਆਈ ਦੀ ਰੇਡ ਕਰਵਾਓ, ਨੋਟਬੰਦੀ ਘੁਟਾਲੇ ਅਤੇ ਸਹਾਰਾ, ਬਿਰਲਾ ਰਿਸ਼ਵਤ ਖੋਰੀ ਦਾ ਸੱਚ ਮੈਂ ਦੱਸਦਾ ਰਹਾਂਗਾ।
ਜ਼ਿਕਰਯੋਗ ਹੈ ਕਿ ਕੇਜਰੀਵਾਲ 'ਤੇ ਪਿਛਲੇ ਦਿਨੀਂ ਬੀਕਾਨੇਰ ਵਿੱਚ ਸਿਆਹੀ ਸੁੱਟੀ ਗਈ ਸੀ। ਮਗਰੋਂ ਸਿਆਹੀ ਸੁੱਟਣ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮਕਬੂਜ਼ਾ ਕਸ਼ਮੀਰ 'ਚ ਭਾਰਤੀ ਫੌਜ ਦੇ ਸਰਜੀਕਲ ਸਟਰਾਇਕ 'ਤੇ ਸੁਆਲ ਕਰਨ ਮਗਰੋਂ ਕੇਜਰੀਵਾਲ 'ਤੇ ਸਿਆਹੀ ਸੁੱਟੀ ਗਈ ਸੀ। ਅਪ੍ਰੈਲ 2016 'ਚ ਕੇਜਰੀਵਾਲ ਤੱਕ ਵਿਅਕਤੀ ਨੇ ਪ੍ਰੈੱਸ ਕਾਨਫਰੰਸ 'ਚ ਜੁੱਤੀ ਸੁੱਟ ਦਿੱਤੀ ਸੀ। ਵੇਦ ਪ੍ਰਕਾਸ਼ ਸ਼ਰਮਾ ਨਾਂਅ ਦਾ ਇਹ ਵਿਅਕਤੀ ਆਮ ਆਦਮੀ ਸੈਨਾ ਨਾਲ ਸੰਬੰਧਤ ਸੀ। ਕਿਹਾ ਗਿਆ ਸੀ ਕਿ ਉਸ ਨੇ ਕਈ ਜੁੱਟ ਯੋਜਨਾ ਦੇ ਵਿਰੋਧ ਵਿਚ ਜੁੱਤੀ ਸੁੱਟੀ ਸੀ। ਅੱਜ ਕੇਜਰੀਵਾਲ ਨੇ ਕਿਹਾ ਕਿ ਉਹ ਨੋਟਬੰਦੀ ਘੁਟਾਲੇ ਅਤੇ ਸਹਾਰਾ ਬਿਰਲਾ ਰਿਸ਼ਵਤ ਖੋਰੀ ਦਾ ਸੱਚ ਮੈਂ ਦੱਸਦਾ ਰਹਾਂਗਾ।