ਆਪ ਨਹੀਂ ਕਰੇਗੀ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦਾ ਐਲਾਨ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਨਾਂਅ ਦਾ ਫੈਸਲਾ ਚੋਣਾਂ ਤੋਂ ਬਾਅਦ ਹੀ ਹੋਵੇਗਾ। ਪਾਰਟੀ ਸੂਬੇ 'ਚ ਬਹੁਮਤ ਪ੍ਰਾਪਤ ਕਰਨ ਤੋਂ ਬਾਅਦ ਹੀ ਮੁੱਖ ਮੰਤਰੀ ਦੀ ਚੋਣ ਕਰੇਗੀ। ਇਹ ਖੁਲਾਸਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ।
ਇਸ ਵੇਲੇ ਕੇਜਰੀਵਾਲ ਨੇ ਚੰਡੀਗੜ੍ਹ 'ਚ ਡੇਰਾ ਲਾਇਆ ਹੋਇਆ ਹੈ।ਆਪ ਨੇ ਰੁੱਸਿਆਂ ਨੂੰ ਮਨਾਉਣ ਤੇ ਸਰਕਾਰ ਤੋਂ ਨਾਰਾਜ਼ ਲੋਕਾਂ ਨੂੰ ਆਪਣਾ ਬਣਾਉਣ ਦਾ ਮਿਸ਼ਨ ਸ਼ੁਰੂ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਹੁਣ ਕੋਈ ਵੀ ਪਾਰਟੀ ਤੋਂ ਨਾਰਾਜ਼ ਨਹੀਂ। ਸਭ ਨੂੰ ਮਨਾ ਲਿਆ ਗਿਆ ਹੈ।ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਹੁਣ ਕਿਸੇ ਵੀ ਉਮੀਦਵਾਰ ਦੀ ਸੀਟ ਨਹੀਂ ਬਦਲੀ ਜਾਵੇਗੀ। ਜੇਕਰ ਕਿਸੇ ਉਮੀਦਵਾਰ ਖਿਲਾਫ ਭ੍ਰਿਸ਼ਟਾਚਾਰ, ਅਪਰਾਧ ਜਾਂ ਫਿਰ ਖਰਾਬ ਕਿਰਦਾਰ ਦੇ ਸਬੂਤ ਮਿਲਦੇ ਹਨ ਤਾਂ ਉਸ ਦੀ ਸੀਟ ਬਦਲੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਨਾਲ ਗੱਠਜੋੜ ਬਾਰੇ ਉਨ੍ਹਾਂ ਦੀ ਮਮਤਾ ਬੈਨਰਜੀ ਨਾਲ ਕੋਈ ਗੱਲ਼ਬਾਤ ਨਹੀਂ ਹੋਈ।ਕੇਜਰੀਵਾਲ 5 ਜਨਵਰੀ ਤੱਕ ਚੰਡੀਗੜ੍ਹ 'ਚ ਹੀ ਰਹਿਣਗੇ।ਕੇਜਰੀਵਾਲ ਮੁਤਾਬਕ ਆਮ ਆਦਮੀ ਪਾਰਟੀ ਦੀ ਚੋਣ ਰਣਨੀਤੀ 'ਚ ਬਦਲਾਅ ਕੀਤਾ ਗਿਆ ਹੈ।ਹੁਣ ਰੈਲੀਆਂ ਦੀ ਬਜਾਏ ਥਾਂ-ਥਾਂ ਕੀਤੀਆਂ ਜਾਣਗੀਆਂ ਜਨ ਸਭਾਵਾਂ।