ਭਾਜਪਾ ਅੱਜ ਐਲਾਨ ਸਕਦੀ ਹੈ ਉਮੀਦਵਾਰਾਂ ਦੇ ਨਾਂਅ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਜਨਤਾ ਪਾਰਟੀ ਬੁੱਧਵਾਰ ਨੂੰ ਪੰਜਾਬ ਸਮੇਤ ਬਾਕੀ ਰਾਜਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ।ਬੀ ਜੇ ਪੀ ਦੀ ਕੇਂਦਰੀ ਚੋਣ ਕਮੇਟੀ ਦੀ 11 ਜਨਵਰੀ ਨੂੰ ਦਿੱਲੀ ਵਿੱਚ ਬੈਠਕ ਹੋਣ ਜਾ ਰਹੀ ਹੈ। ਉਮੀਦਵਾਰਾਂ ਦਾ ਐਲਾਨ ਕਰਨ ਵਿੱਚ ਪੱਛੜਣ ਕਾਰਨ ਸਵਾਲ ਉੱਠ ਰਹੇ ਸੀ ਕਿ ਬੀ ਜੇ ਪੀ ਨੂੰ ਉਮੀਦਵਾਰ ਨਹੀਂ ਲੱਭ ਰਹੇ।ਹੁਣ ਲੱਗਦਾ ਹੈ ਕਿ ਬੀ ਜੇ ਪੀ ਨੂੰ ਉਮੀਦਵਾਰ ਲੱਭ ਗਏ ਹਨ।
ਇਸ ਬੈਠਕ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਚਾਰ ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣ ਲਈ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਜਾਵੇਗਾ। ਬੀ ਜੇ ਪੀ ਦੀ ਕੇਂਦਰੀ ਚੋਣ ਕਮੇਟੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬੀ ਜੇ ਪੀ ਪ੍ਰਧਾਨ ਅਮਿਤ ਸ਼ਾਹ ਵੀ ਸ਼ਾਮਲ ਹਨ।ਬੀ ਜੇ ਪੀ ਗੋਆ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਦਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ। ਪੰਜਾਬ ਲਈ 23 ਉਮੀਦਵਾਰਾਂ ਦਾ ਐਲਾਨ ਪਾਰਟੀ ਨੇ ਅਜੇ ਤੱਕ ਨਹੀਂ ਕੀਤਾ। 11 ਤੋਂ 18 ਜਨਵਰੀ ਦੇ ਵਿਚਕਾਰ ਨਾਮਜ਼ਦਗੀ ਪੱਤਰ ਭਰੇ ਜਾਣਗੇ। ਇਸ ਲਈ ਬੀ ਜੇ ਪੀ ਬੁੱਧਵਾਰ ਦੀ ਬੈਠਕ ਤੋਂ ਬਾਅਦ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ।ਪੰਜਾਬ ਸਮੇਤ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋ ਜਾ ਰਹੀਆਂ ਹਨ। ਪੰਜਾਬ, ਗੋਆ, ਉੱਤਰਾਖੰਡ ਵਿੱਚ ਇੱਕ ਹੀ ਗੇੜ ਵਿੱਚ ਚੋਣਾਂ ਹੋਣਗੀਆਂ।