ਲੁਧਿਆਣਾ ਬੈਂਕ ਡਕੈਤੀ 'ਚ 10 ਬਰੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਨੇ 1987 ਦੇ ਟਾਡਾ ਕੇਸ 'ਚ ਸਜ਼ਾ ਭੁਗਤ ਰਹੇ 10 ਬਜ਼ੁਰਗ ਸਿੱਖਾਂ ਨੂੰ ਬਰੀ ਕਰਨ ਦਾ ਐਲਾਨ ਕੀਤਾ ਹੈ।ਲੁਧਿਆਣਾ ਦੀ ਅਦਾਲਤ ਨੇ 1986 ਦੇ ਲੁਧਿਆਣਾ ਬੈਂਕ ਡਕੈਤੀ ਕੇਸ ਵਿੱਚ 20 ਨਵੰਬਰ 2012 ਨੂੰ ਇਨ੍ਹਾਂ 10 ਬਜ਼ੁਰਗਾਂ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਸੀ।
ਇਸ ਕੇਸ ਵਿੱਚ ਬਹੁਤੇ ਸਿੱਖਾਂ ਨੂੰ ਟਾਡਾ ਤੇ ਆਈ.ਪੀ.ਸੀ. ਦੀ ਧਾਰਾ 120 ਬੀ ਅਧੀਨ ਸਜ਼ਾ ਸੁਣਾਈ ਸੀ।ਐਡਵੋਕੇਟ ਜਸਪਾਲ ਸਿੰਘ ਮੰਝਪੁਰ ਦੀ ਜਾਣਕਾਰੀ ਮੁਤਾਬਕ ਅੱਜ ਹੋਈ ਕੇਸ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਦੇ ਬੈਂਚ ਨੇ ਸਾਰਿਆਂ ਨੂੰ ਬਰੀ ਕਰ ਦਿੱਤਾ ਹੈ।