ਕਾਮਰੇਡ ਜਗਰੂਪ ਹੋਣਗੇ ਗਿੱਦੜਬਾਹਾ ਤੋਂ ਖੱਬੇ ਮੋਰਚੇ ਦੇ ਉਮੀਦਵਾਰ


ਦੋਦਾ (ਵਕੀਲ ਬਰਾੜ)
ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸਾਂਝੀ ਰੈਲੀ ਪਿੰਡ ਦੋਦਾ ਵਿਖੇ ਭਰਵੇਂ ਇਕੱਠ ਨਾਲ ਕੀਤੀ ਗਈ। ਇਸ ਰੈਲੀ ਵਿੱਚ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਨਰੇਗਾ ਐਕਟ ਦੇ ਲਾਗੂ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਨਰੇਗਾ ਹੱਕ 'ਤੇ ਡਟ ਕੇ ਪਹਿਰਾ ਦੇਣ ਦੀ ਲੋੜ ਹੈ। 100 ਦਿਨ ਦੀ ਕੰਮ ਦੀ ਗਰੰਟੀ ਦੇ ਇਸ ਕਾਨੂੰਨ ਨੂੰ ਜਾਣ-ਬੁੱਝ ਕੇ ਤੋੜਿਆ ਜਾ ਰਿਹਾ ਹੈ।
ਇਸ ਇਕੱਠ ਨੂੰ ਸੰਬੋਧਨ ਕਰਦਿਆਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਮੁੱਖ ਸਲਾਹਕਾਰ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਨਰੇਗਾ ਕੰਮ ਹੱਕ ਨੂੰ 200 ਦਿਨ ਕਰਵਾ ਕੇ ਉਜਰਤ ਵਧਾਉਣਾ ਅਤੇ 6 ਏਕੜ ਤੋ ਘੱਟ ਜ਼ਮੀਨ ਮਾਲਕ ਜਨਰਲ ਨੂੰ ਵੀ ਇਸ ਵਿੱਚ ਸ਼ਾਮਲ ਕਰਨਾ ਸਮੇਂ ਦੀ ਮੁੱਖ ਲੋੜ ਹੈ, ਤਾਂ ਜੋ ਉਹ ਆਪਣੀ ਭੋਇੰ 'ਤੇ ਨਰੇਗਾ ਦਾ ਕੰਮ ਕਰਕੇ ਉਜਰਤ ਵੀ ਹਾਸਲ ਕਰ ਸਕੇ। ਇਸ ਇਕੱਠ ਨੇ ਸਰਬਸੰਮਤੀ ਨਾਲ ਜ਼ੋਰਦਾਰ ਨਾਅਰਿਆਂ ਦੀ ਆਵਾਜ਼ ਵਿੱਚ ਲੋਕ ਹਿੱਤਾ ਦੀ ਰਾਖੀ ਲਈ ਹਲਕਾ ਗਿੱਦੜਬਾਹਾ ਤੋਂ ਕਾਮਰੇਡ ਜਗਰੂਪ ਸਿੰਘ ਨੂੰ ਖੱਬੀਆਂ ਪਾਰਟੀਆਂ ਦੇ ਸਾਂਝੇ ਮੋਰਚੇ ਦਾ ਉਮੀਦਵਾਰ ਐਲਾਨਿਆ। ਲੋਕਾਂ ਨੇ ਇਸ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਭਰਵੇਂ ਇਕੱਠ ਵਿੱਚ ਜਗਰੂਪ ਸਿੰਘ ਦੇ ਹਾਰ ਪਾ ਕੇ ਸ਼ੁਭ-ਕਾਮਨਾਵਾਂ ਦਿੱਤੀਆਂ।
ਇਸ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਹਰਲਾਭ ਸਿੰਘ, ਸੂਬਾ ਕੌਂਸਲ ਮੈਂਬਰ ਹੀਰਾ ਸਿੰਘ, ਨਰੇਗਾ ਦੇ ਜ਼ਿਲਾ ਪ੍ਰਧਾਨ ਬੋਹੜ ਸਿੰਘ ਸੁਖਣਾ, ਏ ਆਈ ਐੱਸ ਐੱਫ ਦੇ ਸੂਬਾ ਸਕੱਤਰ ਵਿੱਕੀ ਮਹੇਸਰੀ, ਕਿਸਾਨ ਆਗੂ ਚਰਨਜੀਤ ਸਿੰਘ ਵਣਵਾਲਾ, ਜ਼ਿਲ੍ਹਾ ਕੈਸ਼ੀਅਰ ਗੁਰਮੇਲ ਸਿੰਘ ਦੋਦਾ, ਚਰਨਜੀਤ ਸਿੰਘ ਦੋਦਾ, ਚੰਬਾ ਸਿੰਘ ਵਾੜਾ ਕ੍ਰਿਸ਼ਨਪੁਰਾ, ਸੁਰਜੀਤ ਸਿੰਘ ਛੱਤੇਆਣਾ, ਪ੍ਰੀਤਮ ਸਿੰਘ ਦੋਦਾ, ਗੁਰਦੇਵ ਸਿੰਘ, ਭੀਮਾ ਕੋਟਭਾਈ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ-ਪੱਖੀ ਨੀਤੀਆਂ ਵਾਲੇ ਕਾਨੂੰਨ ਬਣਾਉਣ ਲਈ ਹੋਣ ਵਾਲੀਆਂ ਚੋਣਾਂ ਵਿੱਚ ਲੋਕਾਂ ਦੇ ਆਗੂਆ ਦਾ ਜਿੱਤ ਕੇ ਜਾਣਾ ਬੇਹੱਦ ਜ਼ਰੂਰੀ ਹੈ। ਹਰ ਇੱਕ ਲਈ ਮੁਫਤ ਵਿਦਿਆ, ਮੁਫਤ ਇਲਾਜ, ਸਨਮਾਨਯੋਗ ਪੈਨਸ਼ਨ, ਰਹਿਣਯੋਗ ਘਰ ਅਤੇ ਕੰਮ ਦੀ ਗਾਰੰਟੀ ਦਾ ਕਾਨੂੰਨ ਬਨੇਗਾ ਦੀ ਪ੍ਰਾਪਤੀ ਲਈ ਲੋਕਾਂ ਦੇ ਆਗੂਆਂ ਦਾ ਜਿੱਤ ਕੇ ਵਿਧਾਨ ਸਭਾ ਵਿੱਚ ਜਾਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਧਰਮਿੰਦਰ ਸਿੰਘ, ਜਸਵਿੰਦਰ ਸਿੰਘ, ਜਗਰੂਪ ਸਿੰਘ, ਨਛੱਤਰ ਸਿੰਘ, ਬਲਦੇਵ ਸਿੰਘ, ਬਲਕਰਨ ਸਿੰਘ, ਦਿਲਬਾਗ ਸਿੰਘ, ਗੁਰਮੇਲ ਸਿੰਘ, ਬਲਵੀਰ ਸਿੰਘ ਕੋਠੇ, ਬਲਵਿੰਦਰ ਸਿੰਘ, ਬਿੰਦਰ ਸਿੰਘ, ਮਨੋਹਰ ਸਿੰਘ ਗਿਲਜੇਵਾਲਾ, ਗੁਰਮੇਲ ਸਿੰਘ, ਵਰਿਆਮ ਸਿੰਘ ਹੁਸਨਰ, ਗੁਰਪ੍ਰੀਤ ਸਿੰਘ, ਮਨਦੀਪ ਕੌਰ ਆਸਾ ਬੁੱਟਰ, ਬਿੰਦਰ ਕੌਰ, ਅੰਗਰੇਜ਼ ਕੌਰ ਤੇ ਕੁਲਦੀਪ ਸਿੰਘ ਕਾਉਣੀ ਆਦਿ ਹਾਜ਼ਰ ਸਨ।