ਨਾਮਜ਼ਦਗੀਆਂ ਦਾ ਤੀਜਾ ਦਿਨ; 21 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ

ਚੰਡੀਗੜ੍ਹ, (ਕ੍ਰਿਸ਼ਨ ਗਰਗ)
ਪੰਜਾਬ ਵਿਧਾਨ ਸਭਾ ਦੀਆਂ 4 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਲਈ ਨਾਮਜ਼ਦਗੀਆਂ ਦੇ ਤੀਜੇ ਦਿਨ ਅੱਜ 21 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਅੱਜ ਦਾਖਲ ਕੀਤੀਆਂ 21 ਨਾਮਜ਼ਦਗੀਆਂ ਨੂੰ ਮਿਲਾ ਕੇ ਹੁਣ ਤੱਕ ਕੁੱਲ 51 ਨਾਮਜ਼ਦਗੀਆਂ ਦਾਖਲ ਹੋ ਚੁੱਕੀਆਂ ਹਨ। ਇਸ ਤੋਂ ਪਹਿਲਾਂ 11 ਤੇ 12 ਜਨਵਰੀ ਨੂੰ ਦੋ ਦਿਨਾਂ ਵਿੱਚ ਕੁੱਲ 30 ਨਾਮਜ਼ਦਗੀਆਂ ਦਾਖਲ ਹੋ ਚੁੱਕੀਆਂ ਸਨ। ਇਹ ਜਾਣਕਾਰੀ ਮੁੱਖ ਚੋਣ ਅਫਸਰ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਦਿੱਤੀ। ਬੁਲਾਰੇ ਨੇ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਉਮੀਦਵਾਰਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਸ਼ਹਿਰੀ ਤੋਂ ਸ੍ਰੀ ਸਤੀਸ਼ ਕੁਮਾਰ (ਆਜ਼ਾਦ), ਰਾਮਪੁਰਾ ਫੂਲ ਤੋਂ ਸ੍ਰੀ ਗੁਰਪ੍ਰੀਤ ਸਿੰਘ (ਆਜ਼ਾਦ) ਤੇ ਸ੍ਰੀ ਜਸਵੰਤ ਸਿੰਘ (ਆਈ.ਐਨ.ਡੀ.ਪੀ.), ਅਬੋਹਰ ਤੋਂ ਸ੍ਰੀ ਸ਼ਿਵ ਲਾਲ ਡੋਡਾ ਤੇ ਸ੍ਰੀ ਅਮਿਤ ਡੋਡਾ (ਦੋਵੇਂ ਆਜ਼ਾਦ), ਸਰਦੂਲਗੜ੍ਹ ਤੋਂ ਸ੍ਰੀ ਜਸਵੀਰ ਸਿੰਘ (ਬੀ.ਐਸ.ਪੀ.), ਗਿੱਲ (ਲੁਧਿਆਣਾ) ਤੋਂ ਸ੍ਰੀ ਦਰਸ਼ਨ ਸਿੰਘ ਸ਼ਿਵਾਲਿਕ ਤੇ ਸ੍ਰੀਮਤੀ ਪਰਮਜੀਤ ਕੌਰ (ਦੋਵੇਂ ਐਸ.ਏ.ਡੀ.), ਗਿੱਦੜਬਾਹਾ ਤੋਂ ਸ੍ਰੀਮਤੀ ਅੰਮ੍ਰਿਤਾ ਸਿੰਘ (ਕਵਰਿੰਗ ਉਮੀਦਵਾਰ) (ਆਈ.ਐਨ.ਸੀ.), ਮੁਕਤਸਰ ਤੋਂ ਸ੍ਰੀ ਰਾਜੇਸ਼ ਗਰਗ (ਅਪਣਾ ਪੰਜਾਬ ਪਾਰਟੀ), ਅੰਮ੍ਰਿਤਸਰ ਪੂਰਬੀ ਤੋਂ ਸ੍ਰੀ ਤਰਸੇਮ ਸਿੰਘ (ਬੀ.ਐਸ.ਪੀ.), ਭੁਲੱਥ ਤੋਂ ਸ੍ਰੀ ਸੁਖਪਾਲ ਸਿੰਘ ਤੇ ਸ੍ਰੀ ਮਹਿਤਾਬ ਸਿੰਘ (ਦੋਵੇਂ ਆਮ ਆਦਮੀ ਪਾਰਟੀ), ਫਰੀਦਕੋਟ ਤੋਂ ਸ੍ਰੀਮਤੀ ਰਵਿੰਦਰ ਪਾਲ ਕੌਰ (ਡੈਮੋਕ੍ਰੇਟਿਕ ਸਮਾਜ ਪਾਰਟੀ), ਜ਼ੀਰਾ ਤੋਂ ਸ੍ਰੀ ਕੁਲਬੀਰ ਸਿੰਘ ਤੇ ਸ੍ਰੀ ਇੰਦਰਜੀਤ ਸਿੰਘ (ਕਵਰਿੰਗ ਉਮੀਦਵਾਰ) (ਦੋਵੇਂ ਆਈ.ਐਨ.ਸੀ.), ਫਿਰੋਜ਼ਪੁਰ ਸਿਟੀ ਤੋਂ ਸ੍ਰੀ ਰਾਕੇਸ਼ ਕੁਮਾਰ (ਬੀ.ਐਸ.ਪੀ.), ਫਿਰੋਜ਼ਪੁਰ ਦਿਹਾਤੀ ਤੋਂ ਸ੍ਰੀ ਜੋਗਿੰਦਰ ਸਿੰਘ ਜਿੰਦੂ (ਐਸ.ਏ.ਡੀ.), ਗੁਰੂ ਹਰ ਸਹਾਏ ਤੋਂ ਸ੍ਰੀ ਮਨੋਜ ਕੁਮਾਰ ਮੌਂਗ (ਆਜ਼ਾਦ), ਲਹਿਰਾਗਾਗਾ ਤੋਂ ਸ੍ਰੀ ਰਾਮ ਦਾਸ (ਬੀ.ਐਸ.ਪੀ.) ਅਤੇ ਸਨੌਰ ਤੋਂ ਸ੍ਰੀ ਗੁਰਪ੍ਰੀਤ ਸਿੰਘ (ਭਾਰਤੀ ਲੋਕਤੰਤਰ ਪਾਰਟੀ) ਨੇ ਆਪਣੇ ਕਾਗਜ਼ ਦਾਖਲ ਕੀਤੇ।