ਟਿਕਟ ਨਾ ਮਿਲੀ ਤਾਂ ਕਾਂਗਰਸੀ ਹੋ ਗਏ ਭਾਜਪਾ ਦੇ ਗੁਸਾਈਂ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਟਿਕਟ ਨਾ ਮਿਲਣ ਤੋਂ ਨਾਰਾਜ਼ ਬੀ ਜੇ ਪੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਤਪਾਲ ਗੁਸਾਈਂ ਪਾਰਟੀ ਛੱਡ ਕੇ ਆਪਣੇ ਸਮਰਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।ਸਤਪਾਲ ਗੁਸਾਈਂ ਲੁਧਿਆਣਾ ਤੋਂ ਟਿਕਟ ਮੰਗ ਰਹੇ ਸਨ, ਪਰ ਪਾਰਟੀ ਵੱਲੋਂ ਟਿਕਟ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਗੁਸਾਈਂ ਸ਼ੁੱਕਰਵਾਰ ਨੂੰ ਆਪਣੇ ਸਮਰਥਕਾਂ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਸਤਪਾਲ ਗੁਸਾਈਂ ਲੁਧਿਆਣਾ ਤੋਂ ਬੀ ਜੇ ਪੀ ਦੀ ਟਿਕਟ ਉੱਤੇ ਤਿੰਨ ਵਾਰ ਵਿਧਾਇਕ ਬਣੇ ਸਨ।ਇਸ ਤੋਂ ਇਲਾਵਾ ਉਹ ਸੂਬੇ ਦੇ ਸਿਹਤ ਮੰਤਰੀ, ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਅਹੁਦੇ ਉਤੇ ਵੀ ਰਹਿ ਚੁੱਕੇ ਹਨ।ਉਨ੍ਹਾਂ ਨਾਲ ਲੁਧਿਆਣਾ ਤੋਂ ਬੀ ਜੇ ਪੀ ਦੇ ਮੌਜੂਦਾ ਕੌਂਸਲਰ ਗੁਰਦੀਪ ਸਿੰਘ ਨੀਟੂ, ਬੀ ਜੇ ਪੀ ਦੇ ਲੁਧਿਆਣਾ ਤੋਂ ਬੁਲਾਰੇ ਅਮਿਤ ਗੁਸਾਈਂ ਵੀ ਕਾਂਗਰਸ ਵਿੱਚ ਸ਼ਾਮਲ ਹੋਏ ਹਨ।ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਮੌੜ ਹਲਕੇ ਤੋਂ ਟਿਕਟ ਦੀ ਚਾਹਵਾਨ ਸਿਮਰਤ ਕੌਰ ਧਾਲੀਵਾਲ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ।