Latest News
ਕਾਂਗਰਸ ਤੇ ਆਪ ਪੰਜਾਬ ਲਈ ਸਭ ਤੋਂ ਵੱਧ ਘਾਤਕ ਪਾਰਟੀਆਂ : ਬਾਦਲ

Published on 15 Jan, 2017 09:35 AM.


ਬੰਗਾ (ਹਰਜਿੰਦਰ ਕੌਰ ਚਾਹਲ,
ਭੁਪਿੰਦਰ ਸਿੰਘ ਚਾਹਲ)
ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਨੇ ਪੰਜਾਬ ਦੇ ਹੱਕਾਂ ਲਈ ਹਮੇਸ਼ਾ ਡਟ ਕੇ ਸੰਘਰਸ਼ ਕੀਤਾ, ਜਦ ਕਿ ਆਪਣੇ ਆਪ ਨੂੰ ਲੋਕ ਹਿਤੂ ਕਹਾਉਣ ਵਾਲੀਆਂ ਕਾਂਗਰਸ ਅਤੇ ਆਪ ਵਰਗੀਆਂ ਪਾਰਟੀਆਂ ਪੰਜਾਬ ਲਈ ਹੁਣ ਤੱਕ ਸਭ ਤੋਂ ਵੱਧ ਘਾਤਕ ਪਾਰਟੀਆਂ ਸਾਬਤ ਹੋਈਆਂ ਹਨ। ਇਹ ਵਿਚਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੰਗਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਦੇ ਹੱਕ ਵਿੱਚ ਦਾਣਾ ਮੰਡੀ ਬੰਗਾ ਵਿਖੇ ਕੀਤੀ ਗਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਸ.ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕਾ ਦੀ ਭਾਈਚਾਰਕ ਸਾਂਝ ਕਮਜ਼ੋਰ ਕਰਨ ਲਈ ਕਈ ਹੱਥ ਕੰਡੇ ਅਪਣਾਏ। ਇਸ ਪਾਰਟੀ ਨੇ ਕਦੇ ਧਾਰਮਿਕ ਸਥਾਨਾਂ 'ਤੇ ਬੀੜੀਆਂ ਸੁਟਵਾਈਆਂ ਅਤੇ ਕਦੇ ਮੰਦਰਾਂ ਵਿੱਚ ਗਊ ਦੀਆਂ ਪੂਛਾਂ ਸੁਟਵਾਈਆਂ ਤਾਂ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਸਿਆਸੀ ਲਾਹਾ ਲਿਆ ਜਾ ਸਕੇ। ਉਹਨਾ ਕਿਹਾ ਕਿ ਕਾਂਗਰਸ ਪਾਰਟੀ ਨੇ ਪਹਿਲਾ ਪੰਜਾਬ ਦੀ ਰਾਜਧਾਨੀ ਚੰੰਡੀਗੜ੍ਹ ਨੂੰ ਪੰਜਾਬ ਤੋ ਖੋਹ ਲਿਆ ਗਿਆ ਅਤੇ ਫੇਰ ਪੰਜਾਬ ਦਾ ਪਾਣੀ ਰਾਜਸਥਾਨ ਅਤੇ ਹਰਿਆਣਾ ਨੂੰ ਦੇਣ ਲਈ ਸਮਝੌਤੇ ਕੀਤੇ ਗਏ, ਪਰ ਅਕਾਲੀ-ਭਾਜਪਾ ਸਰਕਾਰ ਨੇ ਐਸ.ਵਾਈ.ਐਲ ਸਮਝੌਤਾ ਰੱਦ ਕਰਕੇ ਕਿਸਾਨਾਂ ਤੋਂ ਐਕਵਾਇਰ ਕੀਤੀ ਜ਼ਮੀਨ ਮੁਫਤ ਵਿੱਚ ਕਿਸਾਨਾਂ ਨੂੰ ਵਾਪਸ ਕੀਤੀ ਗਈ। ਉਹਨਾ ਕਿਹਾ ਕਿ ਕਾਂਗਰਸ ਪਾਰਟੀ ਨੇ 1984 ਵਿੱਚ ਦਿੱਲੀ ਅਤੇ ਦੇਸ਼ ਦੇ ਹੋਰ ਵੱਖ-ਵੱਖ ਰਾਜਾਂ ਵਿੱਚ ਦੰਗੇ ਕਰਵਾ ਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਵਾਇਆ, ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਹਨਾ ਨੂੰ ਵੱਡੇ ਅਹੁਦੇ ਦੇ ਕੇ ਸਨਮਾਨਿਆ ਗਿਆ। ਦੂਜੇ ਪਾਸੇ ਆਮ-ਆਦਮੀ ਪਾਰਟੀ ਦੀ ਪੰਜਾਬ ਦਾ ਪਾਣੀ ਖੋਹ ਕੇ ਹਰਿਆਣੇ ਅਤੇ ਦਿੱਲੀ ਨੂੰ ਦੇਣ ਦੀ ਵਕਾਲਤ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਕਾਸ ਅਤੇ ਵਿਨਾਸ਼ ਦਰਮਿਆਨ ਫੈਸਲਾਕੁਨ ਲੜਾਈ ਹੈ। ਇਸ ਲਈ ਇਸ ਲੜਾਈ ਵਿੱਚ ਕਾਂਗਰਸ ਅਤੇ ਆਪ ਵਰਗੀਆਂ ਪਾਰਟੀਆਂ ਨੂੰ ਲੱਕ ਤੋੜਵੀਂ ਹਾਰ ਦੇਣ ਦੀ ਲੋੜ ਹੈ। ਉਹਨਾ ਨੇ ਵਿਧਾਨ ਸਭਾ ਚੋਣ 'ਚ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਸੱਦਾ ਦਿੱਤਾ। ਇਸ ਮੌਕੇ ਡਾ. ਸੁਖਵਿੰਦਰ ਕੁਮਾਰ ਸੁੱਖੀ ਉਮੀਦਵਾਰ ਹਲਕਾ ਬੰਗਾ, ਸੰਜੀਵ ਭਾਰਦਵਾਜ ਜ਼ਿਲ੍ਹਾ ਪ੍ਰਧਾਨ ਭਾਜਪਾ, ਸੁੱਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਜਥੇ. ਸੰਤੋਖ ਸਿੰਘ ਮੱਲ੍ਹਾ ਮੈਂਬਰ ਵਰਕਿੰਗ ਕਮੇਟੀ, ਬੁੱਧ ਸਿੰਘ ਬਲਾਕੀਪੁਰ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ.ਸੀ.ਵਿੰਗ, ਸੁਰਜੀਤ ਸਿੰਘ ਝਿੰਗੜ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਭੁਪਿੰਦਰ ਸਿੰਘ ਤੇਜਾ, ਜਗਜੀਤ ਸਿੰਘ ਲਾਲੀ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਕਰਮਜੀਤ ਸਿੰਘ ਕਰਨਾਣਾ, ਸਤਨਾਮ ਸਿੰਘ ਲਾਦੀਆ, ਅਮੋਲਕ ਸਿੰਘ ਬਾਜਵਾ ਘਟਾਰੋਂ, ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਸਰਕਲ ਬੰਗਾ, ਨਵਦੀਪ ਸਿੰਘ ਅਨੋਖਰਵਾਲ, ਜਸਵਿੰਦਰ ਸਿੰਘ ਮਾਨ, ਇੰਦਰਜੀਤ ਸਿੰਘ ਜੰਡਿਆਲਾ, ਪਰਮਜੀਤ ਸਿੰਘ ਪੰਮਾ, ਪ੍ਰਗਟ ਸਿੰਘ ਮੰਡੇਰ ਅਤੇ ਇੰਦਰਜੀਤ ਸਿੰਘ ਮਾਨ ਆਦਿ ਹਾਜ਼ਰ ਸਨ।

774 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper