ਦੇਸ਼ ਦੀ ਨੌਜਵਾਨ ਸ਼ਕਤੀ 'ਤੇ ਮਾਣ : ਮੋਦੀ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਨ ਸੀ ਸੀ ਦੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਦੇਸ਼ ਦੀ ਨੌਜਵਾਨ ਸ਼ਕਤੀ ਦੀ ਪ੍ਰਸੰਸਾ ਕੀਤੀ ਅਤੇ ਤਕਨੀਕ ਦੇ ਫਾਇਦੇ ਵੀ ਗਿਣਾਏ।
ਪ੍ਰਧਾਨ ਮੰਤਰੀ ਨੇ ਇਸ ਮੌਕੇ ਕਿਹਾ ਕਿ ਐੱਨ ਸੀ ਸੀ 'ਚ ਸ਼ਾਮਲ ਹੋਣਾ ਇੱਕ ਅਨੋਖਾ ਅਨੁਭਵ ਹੈ। ਇਸ 'ਚ ਭਾਰਤ ਵਿਭਿੰਨਤਾ ਅਤੇ ਮਜ਼ਬੂਤੀ ਦੀ ਝਲਕ ਮਿਲਦੀ ਹੈ। ਮੋਦੀ ਨੇ ਕਿਹਾ ਕਿ ਜਦੋਂ ਉਹ ਐੱਨ ਸੀ ਸੀ ਕੈਡਿਟ ਨੂੰ ਦੇਖਦੇ ਹਨ ਤਾਂ ਉਨ੍ਹਾ ਨੂੰ ਦੇਸ਼ ਦੀ ਨੌਜਵਾਨ ਸ਼ਕਤੀ 'ਤੇ ਮਾਣ ਹੁੰਦਾ ਹੈ। ਉਨ੍ਹਾ ਕਿਹਾ ਕਿ ਹਰ ਕੈਡਿਟ ਆਪਣੇ ਪਰਵਾਰ ਅਤੇ ਸਮਾਜ 'ਚ ਤਬਦੀਲੀ ਲਿਆਉਣ 'ਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਆਪਣੀ ਜਵਾਨੀ ਨੂੰ ਚੇਤੇ ਕਰਦਿਆਂ ਐੱਨ ਸੀ ਸੀ ਰੈਲੀ 'ਚ ਕਿਹਾ ਕਿ ਉਹ ਐੱਨ ਸੀ ਸੀ ਕੈਡਿਟਾਂ ਵਾਂਗ ਪ੍ਰਤਿਭਾਸ਼ਾਲੀ ਨਹੀਂ ਸਨ, ਇਸ ਲਈ ਉਹ ਇੱਕ ਵਾਰੀ ਵੀ ਪਰੇਡ 'ਚ ਸ਼ਾਮਲ ਨਹੀਂ ਹੋ ਸਕੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਨ ਸੀ ਸੀ 'ਚ ਅਨੁਸ਼ਾਸਨ ਨੂੰ ਨਾਲ ਲੈ ਕੇ ਚੱਲਣ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੁੰਦੀ ਹੈ। ਉਨ੍ਹਾ ਕਿਹਾ ਕਿ ਐੱਨ ਸੀ ਸੀ ਕੈਡਿਟਾਂ ਨੇ ਸਵੱਛ ਭਾਰਤ ਮੁਹਿੰਮ ਨੂੰ ਆਪਣਾ ਬਣਾ ਲਿਆ ਹੈ।
ਨੋਟਬੰਦੀ ਅਤੇ ਡਿਜੀਟਲ ਲੈਣ-ਦੇਣ ਬਾਰੇ ਮੋਦੀ ਨੇ ਕਿਹਾ ਕਿ ਇਸ ਦੀ ਵਰਤੋਂ ਕਰਕੇ ਦੇਸ਼ ਨੂੰ ਸਹੀ ਦਿਸ਼ਾ ਦੇਣ 'ਚ ਯੋਗਦਾਨ ਪਾਉਣ 'ਚ ਮਦਦ ਮਿਲੇਗੀ।