ਗੋਆ 'ਚ ਰਿਕਾਰਡ 83 ਫ਼ੀਸਦੀ ਪੋਲਿੰਗ


ਪਣਜੀ (ਨਵਾਂ ਜ਼ਮਾਨਾ ਸਰਵਿਸ)
ਗੋਆ ਵਿਧਾਨ ਸਭਾ ਚੋਣਾਂ ਦੌਰਾਨ 83 ਫ਼ੀਸਦੀ ਪੋਲਿੰਗ ਹੋਈ। ਗੋਆ 'ਚ ਵਿਧਾਨ ਸਭਾ ਚੋਣਾਂ ਲਈ ਭਾਰੀ ਉਤਸ਼ਾਹ ਦੇਖਿਆ ਗਿਆ। ਲੋਕ ਸਵੇਰੇ ਹੀ ਵੋਟਾਂ ਪਾਉਣ ਲਈ ਕਤਾਰਾਂ 'ਚ ਲੱਗ ਗਏ ਸਨ।
ਦੁਪਹਿਰ ਤੱਕ ਪੋਲਿੰਗ ਬੂਥਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗ ਗਈਆਂ ਸਨ। ਚੋਣ ਅਧਿਕਾਰੀ ਅਨੁਸਾਰ ਸ਼ਾਮ 5 ਵਜੇ ਤੱਕ ਸੂਬੇ 'ਚ 83 ਫ਼ੀਸਦੀ ਪੋਲਿੰਗ ਹੋਈ। ਉਨ੍ਹਾ ਦੱਸਿਆ ਕਿ ਛਿੱਟ-ਪੁੱਟ ਘਟਨਾਵਾਂ ਤੋਂ ਛੁੱਟ ਸੂਬੇ 'ਚ ਚੋਣ ਅਮਲ ਸ਼ਾਂਤੀਪੂਰਵਕ ਸਿਰੇ ਸਿਰੇ ਚੜ੍ਹ ਗਿਆ, ਹਾਲਾਂਕਿ ਚੋਣ ਸਟਾਫ਼ ਦੇ ਇੱਕ ਮੈਂਬਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।