ਤਬਲਾ ਵਾਦਕ ਸੰਦੀਪ ਦਾਸ ਨੇ ਜਿੱਤਿਆ ਗ੍ਰੈਮੀ ਪੁਰਸਕਾਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਭਾਰਤੀ ਸਿਤਾਰ ਵਾਦਕ ਅਤੇ ਗਾਇਕਾ ਅਨੁਸ਼ਿਕਾ ਸ਼ੰਕਰ ਛੇਵੀਂ ਵਾਰ ਗ੍ਰੈੈਮੀ ਐਵਾਰਡਜ਼ ਤੋਂ ਖੁੰਝ ਗਈ ਹੈ। ਸੰਗੀਤ ਦੇ ਖੇਤਰ ਵਿੱਚ ਦਿੱਤੇ ਜਾਣ ਵਾਲੇ ਵੱਕਾਰੀ ਗ੍ਰੈਮੀ ਐਵਾਰਡਜ਼ ਲਈ ਅਨੁਸ਼ਿਕਾ ਨੂੰ ਵੈੱਸਟ ਮਿਊਜ਼ਿਕ ਐਲਬਮ ਕੈਟਾਗਿਰੀ ਵਿੱਚ ਉਸ ਦੀ ਐਲਬਮ ਲੈਂਡ ਆਫ਼ ਗੋਲਡ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਗ੍ਰੈਮੀ ਲਈ ਉਨ੍ਹਾਂ ਦਾ ਛੇਵਾਂ ਐਵਾਰਡ ਸੀ। ਇਸ ਵਰਗ ਵਿੱਚ ਵਾਇਲਨ ਵਾਦਕ ਯੋ ਯੋ ਮਾ ਦੇ ਐਲਬਮ 'ਸਿੰਘ ਮੀ ਹੋਮ' ਨੂੰ ਐਵਾਰਡ ਦਿੱਤਾ ਗਿਆ ਹੈ। ਇਹ ਯੋ ਯੋ ਮਾ ਦਾ 19ਵਾਂ ਗ੍ਰੈਮੀ ਐਵਾਰਡ ਹੈ। ਇਸ ਐਲਬਮ ਵਿੱਚ ਯੋ ਯੋ ਮਾ ਅਤੇ ਭਾਰਤੀ ਤਬਲਾ ਵਾਦਕ ਸੰਦੀਪ ਦਾਸ ਦੀ ਜੁਗਲਬੰਦੀ ਹੈ ਅਤੇ ਉਨ੍ਹਾਂ ਨੂੰ ਵੀ ਇਸ ਵੱਕਾਰੀ ਪੁਰਸਕਾਰ ਲਈ ਨਿਵਾਜਿਆ ਗਿਆ ਹੈ। ਅਨੁਸ਼ਿਕਾ ਸ਼ੰਕਰ ਸ਼ਰਮਾ ਸਮਾਰੋਹ ਵਿੱਚ ਆਪਣੇ ਪਤੀ ਅਤੇ ਬ੍ਰਿਟਸ਼ ਫ਼ਿਲਮਕਾਰ ਜੀ ਰਾਈਟ ਨਾਲ ਪਹੁੰਚੀ ਹੋਈ ਸੀ। ਮਸ਼ਹੂਰ ਸਿਤਾਰ ਵਾਦਕ ਪੰਡਿਤ ਰਵੀ ਸ਼ੰਕਰ ਦੀ ਧੀ ਅਨੁਸ਼ਿਕਾ ਨੂੰ 20 ਸਾਲ ਦੀ ਉਮਰ ਵਿੱਚ ਗ੍ਰੈਮੀ ਲਈ ਪਹਿਲੀ ਵਾਰੀ ਨਾਮਜ਼ਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪੰਡਿਤ ਰਵੀ ਸ਼ੰਕਰ ਨੂੰ ਚਾਰ ਵਾਰ ਇਹ ਪੁਰਸਕਾਰ ਮਿਲ ਚੁੱਕਿਆ ਹੈ। ਦੋ ਵਾਰ ਉਨ੍ਹਾ ਨੂੰ ਵਿਅਕਤੀਗਤ ਤੌਰ 'ਤੇ, ਦੋ ਵਾਰ ਸਾਂਝੇ ਤੌਰ 'ਤੇ ਮਿਲ ਚੁੱਕਿਆ ਹੈ। ਗ੍ਰੈਮੀ ਜਿੱਤਣ ਵਾਲੀ ਐਲਬਮ 'ਸਿੰਘ ਮੀ ਹੋਮ' ਦੀਆਂ ਧੁੰਨਾਂ ਦੁਨੀਆ ਦੇ ਭਰ ਸੰਗੀਤਕਾਰਾਂ ਨੇ ਤਿਆਰ ਕੀਤੀਆਂ ਹਨ।
ਇਹ ਐਲਬਮ ਯੋ ਯੋ ਮਾ ਦੀ ਡਾਕੂਮੈਂਟਰੀ ਦਾ ਮਿਊਜ਼ਿਕ ਆਫ਼ ਸਟਰੈਸਰਜ਼ ਯੋ ਯੋ ਮਾ ਐਂਡ ਦੀ ਸਿਲਕ ਰੋਡ ਐਨ ਐਨਸੇਂਬਲ ਦਾ ਹਿੱਸਾ ਹਨ। ਇਸ ਐਲਬਮ ਵਿੱਚ ਯੋ ਯੋ ਮਾ ਅਤੇ ਸੰਦੀਪ ਦਾਸ ਤੋਂ ਇਲਾਵਾ ਸੀਰੀਆਈ ਸ਼ਹਿਨਾਈ ਵਾਦਕ ਅਜਮੇਹ ਦਾ ਵੀ ਯੋਗਦਾਨ ਹੈ। ਇਸ ਸਮਾਗਮ ਵਿੱਚ ਸੰਦੀਪ ਦਾਸ ਭਾਰਤੀ ਸੱਭਿਆਚਾਰ ਦਾ ਪ੍ਰਤੀਕ ਕੁੜਤਾ-ਪਜ਼ਾਮਾ ਪਹਿਨ ਕੇ ਆਏ ਹੋਏ ਸਨ। ਸਮਾਗਮ ਦੇ ਆਸੇ-ਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਦੀਪ ਦਾਸ ਨੇ ਦੱਸਿਆ ਕਿ ਉਹ ਆਪਣੇ ਕੰਮ ਨੂੰ ਸਮਰਪਿਤ ਹਨ ਤੇ ਉਨ੍ਹਾਂ ਨੂੰ ਆਪਣੇ ਕੰਮ ਨਾਲ ਇਸ਼ਕ ਹੈ।