Latest News

ਸ਼ਸ਼ੀਕਲਾ ਕੋਲ ਜੇਲ੍ਹ 'ਚ ਸਿਰਫ਼ ਤਿੰਨ ਸਾੜ੍ਹੀਆਂ, ਪਹਿਲੇ ਦਿਨ ਚੌਲ ਖਾਧੇ ਤੇ ਮੈਡੀਟੇਸ਼ਨ ਕੀਤਾ

Published on 16 Feb, 2017 12:07 PM.

ਬੇਹਿਸਾਬੀ ਜਾਇਦਾਦ ਦੇ ਮਾਮਲੇ 'ਚ ਸ਼ਸ਼ੀਕਲਾ ਇਸ ਵੇਲੇ ਬੰਗਲੁਰੂ ਦੀ ਜੇਲ੍ਹ 'ਚ ਬੰਦ ਹੈ ਅਤੇ ਉਹ ਜੇਲ੍ਹ 'ਚ ਮੋਮਬੱਤੀਆਂ ਬਣਾਏਗੀ ਅਤੇ ਉਸ ਨੂੰ ਹਰ ਰੋਜ਼ 50 ਰੁਪਏ ਮਿਲਿਆ ਕਰਨਗੇ। ਜੇਲ 'ਚ ਪਹਿਲੇ ਦਿਨ ਸ਼ਸ਼ੀਕਲਾ ਨੇ ਚੌਲ ਅਤੇ ਸਾਂਬਰ ਖਾਧਾ ਅਤੇ ਤਨਾਅ ਤੋਂ ਬਚਣ ਲਈ ਮੈਡੀਟੇਸ਼ਨ ਵੀ ਕੀਤਾ। ਸ਼ਸ਼ੀਕਲਾ ਨੇ ਏ ਕਲਾਸ ਸੈੱਲ ਮੰਗਿਆ ਸੀ, ਪਰ ਫਿਲਹਾਲ ਉਸ ਨੂੰ ਦੋ ਹੋਰ ਵਿਅਕਤੀਆਂ ਨਾਲ ਰੱਖਿਆ ਗਿਆ ਹੈ। ਜੇਲ੍ਹ 'ਚ ਉਸ ਨੂੰ ਕੈਦੀ ਨੰਬਰ 9234 ਕਿਹਾ ਜਾਵੇਗਾ। ਕਰੋੜਾਂ ਰੁਪਇਆਂ ਦੀ ਮਾਲਕ ਸ਼ਸ਼ੀਕਲਾ ਨੂੰ ਹੁਣ ਚੰਦ ਕੱਪੜਿਆਂ ਨਾਲ ਗੁਜ਼ਾਰਾ ਕਰਨਾ ਹੋਵੇਗਾ ਅਤੇ ਉਸ ਨੂੰ ਆਪਣੇ ਕੋਲ ਤਿੰਨ ਸਾੜ੍ਹੀਆਂ ਰੱਖਣ ਦੀ ਆਗਿਆ ਦਿੱਤੀ ਗਈ ਹੈ। ਸ਼ਸ਼ੀਕਲਾ ਨੂੰ ਜੇਲ੍ਹ 'ਚ ਇੱਕ ਪੱਖਾ, ਸਰਾਹਣਾ ਇੱਕ ਕੰਬਲ ਅਤੇ ਰੋਜ਼ਾਨਾ ਅਖ਼ਬਾਰ ਮਿਲੇਗਾ। ਆਲੀਸ਼ਾਨ ਘਰ 'ਚ ਰਹਿਣ ਵਾਲੀ ਸ਼ਸ਼ੀਕਲਾ ਨੂੰ ਪਲੰਘ ਨਹੀਂ ਮਿਲੇਗਾ ਅਤੇ ਉਸ ਨੂੰ ਜ਼ਮੀਨ 'ਤੇ ਹੀ ਸੌਣਾ ਪਵੇਗਾ।

495 Views

e-Paper