Latest News

ਮੁੰਬਈ-ਲੰਡਨ ਫਲਾਈਟ ਨੂੰ ਲੜਾਕੂ ਜਹਾਜ਼ਾਂ ਨੇ ਘੇਰਿਆ

Published on 20 Feb, 2017 11:33 AM.


ਜਰਮਨੀ (ਨਵਾਂ ਜ਼ਮਾਨਾ ਸਰਵਿਸ)
ਮੁੰਬਈ ਤੋਂ ਲੰਡਨ ਜਾ ਰਹੇ ਜੈੱਟ ਏਅਰਵੇਜ਼ ਦਾ ਜਰਮਨੀ ਵਿੱਚ ਸੰਪਰਕ ਟੁੱਟ ਜਾਣ ਕਰਨ ਇੱਥੋਂ ਦੀਆਂ ਸੁਰੱਖਿਆ ਏਜੰਸੀਆਂ ਵਿੱਚ ਭਾਜੜਾਂ ਪੈ ਗਈਆਂ। ਜੈੱਟ ਏਅਰਵੇਜ਼ ਦੀ ਫਲਾਈਟ ਦਾ ਜਰਮਨੀ ਦੀ ਸਰਹੱਦ ਵਿੱਚ ਦਾਖਲ ਹੋਣ ਤੋਂ ਬਾਅਦ ਅਚਾਨਕ ਏਅਰ ਟਰੈਫ਼ਿਕ ਕੰਟਰੋਲ ਨਾਲੋਂ ਸੰਪਰਕ ਟੁੱਟ ਗਿਆ।
ਇਸ ਤੋਂ ਬਾਅਦ ਜਹਾਜ਼ ਦੇ ਅਮਲੇ ਤੇ ਸਵਾਰੀਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਸ ਤੋਂ ਬਾਅਦ ਜਰਮਨੀ ਦੀ ਏਅਰਫੋਰਸ ਦੇ ਲੜਾਕੂ ਜਹਾਜ਼ਾਂ ਨੇ ਜੈੱਟ ਏਅਰਵੇਜ਼ ਦੇ ਜਹਾਜ਼ ਨੂੰ ਅਸਮਾਨ ਵਿੱਚ ਘੇਰ ਲਿਆ ਤੇ ਉਸ ਨੂੰ ਸੁਰੱਖਿਅਤ ਲੰਡਨ ਵਿੱਚ ਲੈਂਡ ਕਰਵਾਇਆ।
ਅਧਿਕਾਰੀਆਂ ਅਨੁਸਾਰ ਹਾਲਾਂਕਿ ਕੁਝ ਸਮੇਂ ਬਾਅਦ ਜੈੱਟ ਏਅਰਵੇਜ਼ ਨਾਲ ਸੰਪਰਕ ਮੁੜ ਤੋਂ ਕਾਇਮ ਹੋ ਗਿਆ ਸੀ, ਪਰ ਕਿਸੇ ਵੀ ਤਰ੍ਹਾਂ ਦੇ ਰਿਸਕ ਨਾ ਲੈਂਦੇ ਹੋਏ ਲੜਾਕੂ ਜਹਾਜ਼ਾਂ ਨੇ ਸੁਰੱਖਿਅਤ ਇਸ ਨੂੰ ਲੈਂਡ ਕਰਵਾਇਆ।
ਫਲਾਈਟ ਵਿੱਚ 330 ਯਾਤਰੀ ਤੇ 15 ਮੈਂਬਰ ਸਨ। ਮਿਲੀ ਜਾਣਕਾਰੀ ਜਹਾਜ਼ ਦੇ ਰੇਡੀਓ ਸਿਸਟਮ ਵਿੱਚ ਖ਼ਰਾਬੀ ਆ ਜਾਣ ਕਾਰਨ ਇਹ ਘਟਨਾ ਹੋਈ ਸੀ। ਪੂਰੇ ਮਾਮਲੇ ਦੀ ਸਿਵਲ ਏਵੀਏਸ਼ਨ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜੈੱਟ ਏਅਰਵੇਜ਼ ਦੀ ਫਲਾਈਟ ਨੂੰ ਲੜਾਕੂ ਜਹਾਜ਼ ਘੇਰ ਕੇ ਲੈਂਡ ਕਰਵਾਉਣ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ।

318 Views

e-Paper