ਯੂਰਪੀ ਯੂਨੀਅਨ ਭਾਰਤ ਤੋਂ ਲਵੇਗਾ ਹੋਰ ਹੁਨਰਮੰਦ ਪੇਸ਼ੇਵਰ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਯੂਰਪੀ ਸੰਘ ਨੇ ਕਿਹਾ ਹੈ ਕਿ ਉਹ ਭਾਰਤ ਤੋਂ ਆਈ ਟੀ ਖੇਤਰ ਦੇ ਹੋਰ ਜ਼ਿਆਦਾ ਪੇਸ਼ੇਵਰਾਂ ਨੂੰ ਆਪਣੇ ਦੇਸ਼ ਆਉਣ ਦੀ ਪ੍ਰਵਾਨਗੀ ਦੇਣ ਲਈ ਤਿਆਰ ਹੈ। ਯੂਰਪੀ ਸੰਘ ਨੇ ਅਮਰੀਕਾ ਦੇ ਟਰੰਪ ਪ੍ਰਸ਼ਸ਼ਾਨ ਵੱਲੋਂ ਐੱਚ 2 ਬੀ ਵੀਜ਼ਾ ਸੁਵਿਧਾ 'ਚ ਕਟੌਤੀ ਕੀਤੇ ਜਾਣ ਦੀ ਸੰਭਾਵੀ ਪਹਿਲ ਨੂੰ ਲੈ ਕੇ ਭਾਰਤ ਦੀ ਪਰੇਸ਼ਾਨੀ ਵਿਚਕਾਰ ਇਹ ਬਿਆਨ ਦਿੱਤਾ ਹੈ।
ਭਾਰਤ ਦੌਰੇ 'ਤੇ ਆਏ ਯੂਰਪੀ ਸੰਸਦ ਦੀ ਵਿਦੇਸ਼ ਮਾਮਲਿਆਂ ਦੀ ਇੱਕ ਕਮੇਟੀ ਦੇ ਵਫਦ ਨੇ ਭਾਰਤ ਨਾਲ ਡੂੰਘੇ ਸੰਬੰਧਾਂ 'ਤੇ ਜ਼ੋਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਕਮੇਟੀ ਨੇ ਲੰਮੇ ਸਮੇਂ ਤੋਂ ਰੁਕੀ ਪਈ ਈ ਯੂ ਭਾਰਤ ਵਪਾਰ ਅਤੇ ਨਿਵੇਸ਼ ਸਮਝੌਤਾ ਗੱਲਬਾਤ ਅੱਗੇ ਨਾ ਵਧਾ ਸਕਣ ਦੀ ਦੋਹਾਂ ਧਿਰਾਂ ਦੀ ਨਾਕਾਮੀ 'ਤੇ ਅਫਸੋਸ ਪ੍ਰਗਟਾਇਆ ਹੈ। ਟਰੰਪ ਦੇ ਮੁਖੀ ਡੇਵਿਡ ਮੈਕ ਐਲਿਸਟਰ ਨੇ ਕਿਹਾ ਕਿ ਯੂਰਪ ਹੋਰ ਜ਼ਿਆਦਾ ਭਾਰਤੀ ਪੇਸ਼ੇਵਰਾਂ ਨੂੰ ਆਪਣੇ ਕੋਲ ਆਉਣ ਦੀ ਪ੍ਰਵਾਨਗੀ ਦੇਣ ਲਈ ਤਿਆਰ ਹੈ, ਕਿਉਂਕਿ ਭਾਰਤੀ ਪੇਸ਼ੇਵਰਾਂ ਦੀ ਯੂਰਪ 'ਚ ਕਾਫੀ ਮੰਗ ਹੈ। ਉਨ੍ਹਾ ਕਿਹਾ ਕਿ ਭਾਰਤੀ ਪੇਸ਼ੇਵਰ ਬਹੁਤ ਹੁਨਰਮੰਦ ਹਨ ਅਤੇ ਜੇ ਸਾਡੇ ਕੋਲ ਹੁਨਰਮੰਦ ਭਾਰਤੀ ਆਈ ਟੀ ਪੇਸ਼ੇਵਰ ਨਾ ਹੁੰਦੇ ਤਾਂ ਸ਼ਾਇਦ ਸਾਡਾ ਆਈ ਟੀ ਖੇਤਰ ਇੰਨਾ ਹੁਰਨਮੰਦ ਨਾ ਹੁੰਦਾ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਮਹੀਨੇ ਅਹੁਦਾ ਸੰਭਾਲਣ ਤੋਂ ਤੁਰੰਤ ਮਗਰੋਂ ਐੱਚ-1 ਵੀਜ਼ਾ ਵਰਗੇ ਪ੍ਰੋਗਰਾਮਾਂ ਦੀ ਨਵੇਂ ਸਿਰੇ ਤੋਂ ਸਮੀਖਿਆ ਦਾ ਫੈਸਲਾ ਕੀਤਾ ਜਿਸ ਦਾ ਭਾਰਤੀ ਆਈ ਟੀ ਕੰਪਨੀਆਂ ਅਤੇ ਪੇਸ਼ੇਰਵਾਂ 'ਤੇ ਸਿੱਧਾ ਅਸਰ ਹੋਵੇਗਾ। ਵਫਦ ਨੇ ਭਾਰਤੀ ਆਗੂਆਂ ਤੇ ਵਾਪਕ ਦਾਇਰੇ ਵਾਲੀ ਯੂਰਪੀ ਯੂਨੀਅਨ ਭਾਰਤ ਵਪਾਰ ਅਤੇ ਨਿਵੇਸ਼ ਸਮਝੌਤਾ ਗੱਲਬਾਤ ਨੂੰ ਮੁੜ ਸ਼ੁਰੂ ਕਰਨ 'ਤੇ ਜ਼ੋਰ ਦਿੱਤਾ।
ਉਨ੍ਹਾ ਕਿਹਾ ਕਿ ਆਪਣੇ ਦੌਰੇ ਦੌਰਾਨ ਯੂਰਪੀ ਯੂਨੀਅਨ ਦੇ ਵਫਦ ਦਾ ਕਈ ਕੇਂਦਰੀ ਮੰਤਰੀਆਂ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਨੀਤੀ ਅਯੋਗ ਦੇ ਡਿਪਟੀ ਚੇਅਰਮੈਨ ਅਰਵਿੰਦ ਪਨਗੜੀਆ ਅਤੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਸਮੇਤ ਕਈ ਹੋਰ ਆਗੂਆਂ ਨਾਲ ਮੁਲਾਕਾਤ ਦਾ ਪ੍ਰੋਗਰਾਮ ਹੈ। ਉਨ੍ਹਾ ਕਿਹਾ ਕਿ ਵਫਦ ਨੇ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਵਪਾਰ ਮੰਤਰੀ ਨਿਰਮਲਾ ਸੀਤਾ ਰਮਨ ਨਾਲ ਆਪਣੀ ਗੱਲਬਾਤ 'ਚ ਵਪਾਰ ਸਮਢੌਤੇ 'ਤੇ ਗੱਲਬਾਤ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ।