Latest News
ਨਾਭਾ ਜੇਲ੍ਹ ਕਾਂਡ ਦੇ ਦੋਸ਼ੀਆਂ ਨੂੰ ਪਨਾਹ ਦੇਣ ਵਾਲੇ ਮੁੱਖ ਦੋਸ਼ੀ ਦੀ ਐੱਲ ਓ ਸੀ ਏਅਰਪੋਰਟਾਂ 'ਤੇ ਜਾਰੀ

Published on 25 Feb, 2017 10:27 AM.


ਬੱਧਨੀ ਕਲਾਂ (ਰਜਿੰਦਰ ਕੁਮਾਰ ਬੱਬੀ)
ਨਾਭਾ ਜੇਲ੍ਹ ਕਾਂਡ ਦੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਸੇਖੋਂ ਸਹਿਤ ਉਸ ਦੇ ਚਾਰ ਸਾਥੀਆਂ ਨੂੰ ਆਪਣੇ ਘਰ ਪਨਾਹ ਦੇਣ ਵਾਲੇ ਐਨ. ਆਰ. ਆਈ ਕੁਲਤਾਰ ਸਿੰਘ ਗੋਲਡੀ ਅਤੇ ਹੋਰਨਾਂ ਨੂੰ ਕਾਬੂ ਕਰਨ ਲਈ ਪੁਲਸ ਵੱਡੀ ਪੱਧਰ 'ਤੇ ਸਰਗਰਮ ਹੋ ਚੁਕੀ ਹੈ, ਸ਼ੱਕੀ ਥਾਵਾਂ 'ਤੇ ਪੁਲਸ ਵਲੋਂ ਛਾਪਾਮਾਰੀ ਵੀ ਕੀਤੀ ਜਾ ਰਹੀ ਹੈ। 12 ਫਰਵਰੀ ਨੂੰ ਪੁਲਸ ਕਾਰਵਾਈ ਦੌਰਾਨ ਕੁਲਤਾਰ ਸਿੰਘ ਗੋਲਡੀ ਦੇ ਘਰੋਂ ਉਸ ਦਾ ਪਾਸਪੋਰਟ ਜ਼ਬਤ ਕੀਤਾ ਗਿਆ ਸੀ, ਜਿਸ ਦੇ ਆਧਾਰ 'ਤੇ ਪੁਲਸ ਨੇ ਕਾਫੀ ਕਾਰਵਾਈ ਕੀਤੀ, ਪਰ ਕੁਲਤਾਰ ਸਿੰਘ ਗੋਲਡੀ ਪੁਲਸ ਦੀ ਪਕੜ ਵਿੱਚ ਨਹੀਂ ਆਇਆ। ਪੰਜਾਬ ਪੁਲਸ ਨੇ ਹੁਣ ਦੇਸ਼ ਦੇ ਸਾਰੇ ਏਅਰਪੋਰਟਾਂ 'ਤੇ ਕੁਲਤਾਰ ਸਿੰਘ ਗੋਲਡੀ ਦੇ ਐਲ.ਓ.ਸੀ. ਜਾਰੀ ਕਰ ਦਿਤੇ ਹਨ ਤਾਂ ਜੋ ਉਹ ਵਿਦੇਸ਼ ਨਾ ਭੱਜ ਸਕੇ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਐਨ. ਆਰ. ਆਈ. ਕੁਲਤਾਰ ਸਿੰਘ ਗੋਲਡੀ ਦੇ ਘਰ ਪਿੰਡ ਢੁਡੀਕੇ ਵਿਖੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਬਣਾਈ ਗਈ ਵਿਸ਼ੇਸ਼ ਟੀਮ ਨੇ ਗੁਪਤ ਇਤਲਾਹ 'ਤੇ ਇੱਕ ਸਪੈਸ਼ਲ ਅਪਰੇਸ਼ਨ ਕਰਕੇ ਨਾਭਾ ਜੇਲ੍ਹ ਕਾਂਡ ਦੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਕਾਬੂ ਕਰ ਲਿਆ ਸੀ, ਇਨ੍ਹਾਂ ਗੈਗਸਟਰਾਂ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਪੁਲਸ ਵਲੋਂ ਕੁਲਤਾਰ ਸਿੰਘ ਗੋਲਡੀ ਅਤੇ ਹਰਵਿੰਦਰ ਸਿੰਘ ਖਿਲਾਫ ਐਸ. ਐਸ. ਪੀ ਪਟਿਆਲਾ ਦੇ ਹੁਕਮਾਂ 'ਤੇ 15 ਫਰਵਰੀ ਨੂੰ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਸਮੇਂ ਤੋਂ ਹੀ ਪੁਲਸ ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀ ਕਰ ਰਹੀ ਹੈ। ਪੁਲਸ ਨੂੰ ਲਗਦਾ ਹੈ ਕਿ ਕੁਲਤਾਰ ਸਿੰਘ ਗੋਲਡੀ ਵਿਦੇਸ਼ ਭੱਜ ਸਕਦਾ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਕੁਲਤਾਰ ਸਿੰਘ ਗੋਲਡੀ ਤੇ ਪੁਲਸ ਦਾ ਸਿਕੰਜਾ ਕਸਿਆ ਹੋਇਆ ਹੈ ਅਤੇ ਉਹ ਬਹੁਤਾ ਚਿਰ ਪੁਲਸ ਤੋਂ ਨਹੀਂ ਬਚ ਸਕਦਾ। ਜ਼ਿਕਰਯੋਗ ਹੈ ਕਿ ਪੁਲਸ ਨੇ ਨਾਭਾ ਜੇਲ੍ਹ ਕਾਂਡ ਦੇ ਮੁੱਖ ਦੋਸ਼ੀਆਂ ਨੂੰ ਫ਼ੜ ਕੇ ਜਿੱਥੇ ਪੂਰੇ ਪੰਜਾਬ ਦੇ ਲੋਕਾਂ ਦੀ ਸ਼ਾਬਾਸ਼ ਖੱਟੀ ਹੈ, ਉਥੇ ਹੁਣ ਉਨ੍ਹਾਂ ਗੈਗਸਟਰਾਂ ਨੂੰ ਪਨਾਹ ਦੇਣ ਵਾਲੇ ਕੁਲਤਾਰ ਸਿੰਘ ਗੋਲਡੀ ਅਤੇ ਉਸ ਦੇ ਸਾਥੀ ਪੁਲਸ ਦੇ ਗਲੇ ਦੀ ਹੱਡੀ ਬਣੇ ਹੋਏ ।

361 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper