ਦਿੱਲੀ ਕਮੇਟੀ ਚੋਣਾਂ 'ਚ ਸਿਰਫ 35.50 ਫੀਸਦੀ ਵੋਟਿੰਗ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਗੁਰਦੁਆਰਾ ਬੋਰਡ ਦੇ ਤੈਅ ਸਮੇਂ 'ਤੇ ਨਿਯਮਾਂ ਮੁਤਾਬਕ ਗੁਰਦੁਆਰਾ ਕਮੇਟੀ ਦੀ ਨਵੀਂ ਚੋਣ ਲਈ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਸ਼ਾਮ 5 ਵਜੇ ਮੁਕੰਮਲ ਹੋ ਗਈ।ਇਸ ਦੌਰਾਨ ਕੁੱਲ ਵੋਟ ਸਿਰਫ 35.5 ਫੀਸਦੀ ਰਹੀ।
ਕਮੇਟੀ ਦੀਆਂ ਕੁੱਲ 3,80,091 ਵੋਟਾਂ ਵਿੱਚੋਂ ਸਿਰਫ 1,36,152 ਵੋਟਾਂ ਹੀ ਪਈਆਂ।ਵਾਰਡ ਨੰਬਰ 24 ਵਿੱਚ ਔਰਤਾਂ ਨੇ ਸਭ ਤੋਂ ਵੱਧ 2127 ਵੋਟਾਂ ਪਾਈਆਂ, ਜਦਕਿ ਵਾਰਡ ਨੰਬਰ 22 ਵਿੱਚ ਸਭ ਤੋਂ ਘੱਟ 830 ਸਿੱਖ ਔਰਤਾਂ ਵੋਟਾਂ ਪਾਉਣ ਆਈਆਂ।
ਇਸੇ ਤਰ੍ਹਾਂ ਵਾਰਡ ਨੰਬਰ 7 ਵਿੱਚ 1974 ਵੋਟਾਂ ਪਾ ਕੇ ਮਰਦ ਸਿੱਖ ਵੋਟਰ ਅੱਗੇ ਰਹੇ, ਜਦਕਿ ਵਾਰਡ ਨੰਬਰ 22 ਵਿੱਚ ਸਭ ਤੋਂ ਘੱਟ 979 ਵੋਟਾਂ ਦਰਜ ਕੀਤੀਆਂ ਗਈਆਂ। ਕੁੱਲ ਮਿਲਾ ਕੇ ਵੋਟਿੰਗ ਸ਼ਾਂਤੀਪੂਰਵਕ ਸੰਪੰਨ ਹੋਈ, ਪਰ ਇੱਕਾ-ਦੁੱਕਾ ਥਾਵਾਂ 'ਤੇ ਜਾਲ੍ਹੀ ਵੋਟਾਂ ਪਾਉਣ ਦੇ ਮਾਮਲੇ ਵੀ ਦਿਖੇ।ਦੋ ਦਿਨ ਬਾਅਦ ਯਾਨੀ 1 ਮਾਰਚ ਨੂੰ ਦਿੱਲੀ ਕਮੇਟੀ ਦੀ ਚੋਣ ਦੇ ਨਤੀਜੇ ਆਉਣਗੇ।