ਜਿਤੇਂਦਰ ਤੋਮਰ ਦੀ ਐੱਲ ਐੱਲ ਬੀ ਦੀ ਡਿਗਰੀ ਰੱਦ


ਭਾਗਲਪੁਰ (ਨਵਾਂ ਜ਼ਮਾਨਾ ਸਰਵਿਸ)
ਭਾਗਲਪੁਰ ਯੂਨੀਵਰਸਿਟੀ ਦੇ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਜਿਤੇਂਦਰ ਸਿੰਘ ਤੋਮਰ ਦੀ ਐੱਲ ਐੱਲ ਬੀ ਦੀ ਡਿਗਰੀ ਰੱਦ ਕਰ ਦਿੱਤੀ ਹੈ। ਸੈਨੇਟ ਦੀ ਅੱਜ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਅਤੇ ਹੁਣ ਯੂਨੀਵਰਸਿਟੀ ਵੱਲੋਂ ਇਸ ਸੰਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਤੋਰਮ ਨੇ ਗਲਤ ਮਾਈਗ੍ਰੇਸ਼ਨ ਸਰਟੀਫਿਕੇਟ ਦੇ ਅਧਾਰ 'ਤੇ ਤਿਲਕ ਮਾਂਢੀ ਯੂਨੀਵਰਸਿਟੀ ਦੀ ਸਿੰਡੀਕੇਟ, ਅਨੁਸ਼ਾਸਨੀ ਕਮੇਟੀ ਨੇ ਡਿਗਰੀ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ। ਇਸ ਮਗਰੋਂ ਯੂਨੀਵਰਸਿਟੀ ਨੇ ਰਾਜਪਾਲ ਤੋਂ ਇਸ ਬਾਰੇ ਪ੍ਰਵਾਨਗੀ ਮੰਗੀ ਅਤੇ ਰਾਜਪਾਲ ਦੀ ਆਗਿਆ ਮਿਲਣ ਮਗਰੋਂ ਮਾਮਲਾ ਸੈਨੇਟ ਵਿੱਚ ਪੇਸ਼ ਕੀਤਾ ਗਿਆ। ਯੂਨੀਵਰਸਿਟੀ ਨੇ ਇਸ ਮਾਮਲੇ ਵਿੱਚ ਦੋਸ਼ੀ ਮੁਲਾਜ਼ਮਾਂ ਵਿਰੁੱਧ ਵੀ ਕਾਰਵਾਈ ਦੀ ਸਿਫਾਰਸ਼ ਕੀਤੀ ਹੈ।
ਸਾਬਕਾ ਕਾਨੂੰਨ ਮੰਤਰੀ ਦੀ ਡਿਗਰੀ ਦੀ ਜਾਂਚ ਦੇ ਮਾਮਲੇ ਵਿੱਚ ਦਿੱਲੀ ਪੁਲਸ 22 ਮਾਰਚ ਨੂੰ ਯੂਨੀਵਰਸਿਟੀ ਜਾਵੇਗੀ।
ਇਸ ਮਾਮਲੇ ਵਿੱਚ ਕਾਰਵਾਈ ਕੀਤੇ ਜਾਣ ਮਗਰੋਂ ਦਿੱਲੀ ਪੁਲਸ ਪਹਿਲੀ ਵਾਰ ਭਾਗਲਪੁਰ ਆ ਰਹੀ ਹੈ ਅਤੇ ਪੁਲਸ ਟੀਮ ਦੋ ਦਿਨ ਇੱਥੇ ਰੁਕੇਗੀ ਤੇ ਸਾਰੇ ਰਿਕਾਰਡ ਦੀ ਜਾਂਚ ਕਰੇਗੀ।
ਇੱਕ ਪੁਲਸ ਤਰਜਮਾਨ ਨੇ ਦੱਸਿਆ ਕਿ ਇਸ ਬਾਰੇ ਜਾਣਕਾਰੀ ਯੂਨਵਰਸਿਟੀ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ।