ਕੈਪਟਨ ਨੇ ਵਾਪਸ ਲਈ ਅਕਾਲੀ ਮੰਤਰੀਆਂ ਦੀ ਸਕਿਉਰਟੀ


ਚੰਡੀਗੜ੍ਹ। ਪੰਜਾਬ ਸਰਕਾਰ ਨੇ 12 ਸਾਬਕਾ ਅਕਾਲੀ ਮੰਤਰੀਆਂ ਦੀ ਸਕਿਉਰਟੀ ਵਿਚ ਵੱਡੀ ਕਟੌਤੀ ਕੀਤੀ ਹੈ। ਇਨ੍ਹਾਂ ਵਿੱਚੋਂ ਬਹੁਤਿਆਂ ਕੋਲ 2-2 ਗੰਨਮੈਨ ਹੀ ਛੱਡੇ ਗਏ ਹਨ, ਜਦਕਿ ਪਹਿਲਾਂ ਇਨ੍ਹਾਂ ਦੀ ਗਿਣਤੀ 9 ਤੋਂ ਲੈ ਕੇ 31 ਤੱਕ ਸੀ। ਜਾਰੀ ਹੁਕਮਾਂ ਅਨੁਸਾਰ ਜਿਨ੍ਹਾਂ ਸਾਬਕਾ ਮੰਤਰੀਆਂ ਦੀ ਸਕਿਉਰਟੀ 'ਚ ਕਟੌਤੀ ਕੀਤੀ ਗਈ ਹੈ, ਉਨ੍ਹਾਂ ਵਿਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ 14 'ਚੋਂ 10, ਦਲਜੀਤ ਸਿੰਘ ਚੀਮਾ ਦੇ 11 'ਚੋਂ 9, ਗੁਲਜ਼ਾਰ ਸਿੰਘ ਰਣੀਕੇ ਦੇ 18 'ਚੋਂ 16, ਜਨਮੇਜਾ ਸਿੰਘ ਸੇਖੋਂ ਦੇ 18 'ਚੋਂ 16, ਸੋਹਣ ਸਿੰਘ ਠੰਢਲ ਦੇ 9 'ਚੋਂ 7, ਸੁਰਜੀਤ ਸਿੰਘ ਰੱਖੜਾ ਦੇ 17 'ਚੋਂ 15, ਤੋਤਾ ਸਿੰਘ ਦੇ 21 'ਚੋਂ 19 ਅਤੇ ਸਿਕੰਦਰ ਸਿੰਘ ਮਲੂਕਾ ਦੇ 31 'ਚੋਂ 27 ਸਰਕਾਰੀ ਗੰਨਮੈਨ ਵਾਪਸ ਲੈ ਲਏ ਗਏ ਹਨ। ਭਾਜਪਾ ਮੰਤਰੀਆਂ 'ਚ ਅਨਿਲ ਜੋਸ਼ੀ ਦੇ 16 'ਚੋਂ 12, ਭਗਤ ਚੂਨੀ ਲਾਲ ਦੇ 17 'ਚੋਂ 15, ਮਦਨ ਮੋਹਨ ਮਿੱਤਲ ਦੇ 13 'ਚੋਂ 11, ਸੁਰਜੀਤ ਕੁਮਾਰ ਜਿਆਣੀ ਦੇ 17 'ਚੋਂ 15 ਸਰਕਾਰੀ ਗੰਨਮੈਨ ਵਾਪਸ ਲਏ ਗਏ ਹਨ।