ਰਾਜਾ ਤੇ ਕਨੀਮੋਈ ਸਣੇ 19 ਵਿਰੁੱਧ ਚਾਰਜਸ਼ੀਟ

ਇਨਫੋਰਸਮੈਂਟ ਡਾਇਰੈਕਟੋਰੇਟ ਨੇ 2 ਜੀ ਸਪੈਕਟਰਮ ਅਲਾਟਮੈਂਟ ਘੁਟਾਲੇ 'ਚ ਸਾਬਕਾ ਦੂਰਸੰਚਾਰ ਮੰਤਰੀ ਏ ਰਾਜਾ ਅਤੇ ਡੀ ਐੱਮ ਕੇ ਦੇ ਮੁਖੀ ਐੱਮ ਕਰੁਣਾਨਿਧੀ ਦੀ ਧੀ ਕਨੀਮੋਈ ਅਤੇ ਹੋਰਨਾਂ ਵਿਰੁੱਧ ਦਿੱਲੀ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ।rnਚਾਰਜ ਪ੍ਰੀਵੈਂਨਸ਼ਨ ਆਫ ਮਨੀ ਲਾਂਡਰਿੰਗ ਐਕਟ ਦਾਖਲ ਕੀਤੀ ਗਈ ਹੈ। ਚਾਰਜਸ਼ੀਟ ਵਿੱਚ ਕਰੁਨਾਨਿਧੀ ਦੀ ਪਤਨੀ ਦਿਆਲੂ ਅਮਾਲ ਦਾ ਨਾਂਅ ਵੀ ਬਤੌਰ ਦੋਸ਼ੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ 84 ਸਾਲਾ ਦਿਆਲੂ ਕਨੀਮੋਈ ਦੀ ਸੌਤੇਲੀ ਮਾਂ ਹੈ। ਇਸ ਮਾਮਲੇ ਵਿੱਚ ਕੁੱਲ 19 ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਅਤੇ ਇਸ ਚਾਰਜਸ਼ੀਟ ਵਿੱਚ ਸਵਾਨ ਟੈਲੀਕਾਮ ਦੇ ਪ੍ਰੋਮੋਟਰ ਸ਼ਾਹਿਦ ਬਲਵਾ, ਆਸਿਫ ਬਲਵਾ, ਕਲਾਈਗਨਰ ਟੈਲੀਵੀਜ਼ਨ ਦੇ ਸ਼ਰਦ ਕੁਮਾਰ ਅਤੇ ਵਿਨੋਜ ਗੋਇਨਕਾ ਦਾ ਨਾਂਅ ਵੀ ਸ਼ਾਮਲ ਹੈ। ਚਾਰਜਸ਼ੀਟ 'ਤੇ ਅਗਲੀ ਕਾਰਵਾਈ ਬਾਰੇ ਅਦਾਲਤ ਵੱਲੋਂ 30 ਅਪ੍ਰੈਲ ਨੂੰ ਫੈਸਲਾ ਲਿਆ ਜਾਵੇਗਾ। ਹਵਾਲਾ ਕਾਰੋਬਾਰ ਦਾ ਮਮਲਾ ਕਲਾਈਗਨਰ ਟੀ ਵੀ 'ਚ 200 ਕਰੋੜ ਰੁਪਏ ਗੈਰ ਕਾਨੂੰਨੀ ਰੂਪ ਵਿੱਚ ਲਾਉਣ ਨਾਲ ਸੰਬੰਧਤ ਹੈ, ਜਿਹੜਾ ਕਰੁਣਾਨਿਧੀ ਪਰਵਾਰ ਵੱਲੋਂ ਚਲਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕਨੀਮੋਈ 2 ਜੀ ਸਪੈਕਟਰਮ ਅਲਾਟਮੈਂਟ ਘੁਟਾਲੇ ਵਿੱਚ 7 ਮਹੀਨੇ ਜੇਲ੍ਹ ਵਿੱਚ ਰਹਿ ਚੁੱਕੀ ਹੈ।rnਮਾਮਲੇ ਦੀ ਜਾਂਚ ਕਰ ਰਹੀ ਸੀ ਬੀ ਆਈ ਨੇ ਰਾਜਾ ਅਤੇ ਕਨੀਮੋਈ ਵਿਰੁੱਧ ਗੰਭੀਰ ਦੋਸ਼ ਲਾਏ ਸਨ ਅਤੇ ਦਿਆਲੂ ਅਮਾਲ ਨੂੰ ਸਿਰਫ ਗਵਾਹ ਹੀ ਬਣਾਇਆ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਾਜਾ ਅਤੇ ਕਨੀਮੋਈ ਦੀ ਆਮਦਨੀ, ਜਾਇਦਾਦ ਅਤੇ ਨਿੱਜੀ ਨਿਵੇਸ਼ ਨਾਲ ਸੰਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਮਾਮਲੇ ਨਾਲ ਸੰਬੰਧਤ ਟੈਲੀਕਾਮ ਕੰਪਨੀਆਂ ਅਤੇ ਹੋਰਨਾਂ ਵਿਅਕਤੀਆਂ ਵਿਰੁੱਧ ਜਬਤੀ ਦੀ ਕਾਰਵਾਈ ਸ਼ੁਰੂ ਕੀਤੀ ਸੀ।rnਡਾਇਰੈਕਟੋਰੇਟ ਵੱਲੋਂ ਵਿਸ਼ੇਸ਼ ਸਰਕਾਰੀ ਵਕੀਲ ਨਵੀਨ ਕੁਮਾਰ ਨੇ ਵਿਸ਼ੇਸ਼ ਸੀ ਬੀ ਆਈ ਜੱਜ ਓ ਪੀ ਸੈਣੀ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ। ਉਨ੍ਹਾ ਕਿਹਾ ਕਿ ਏਜੰਸੀ ਨੇ ਪੈਸੇ ਦੇ ਲੈਣ-ਦੇਣ ਦੀ ਜਾਂਚ ਕੀਤੀ, ਜਿਸ ਵਿੱਚ ਸਾਹਮਣੇ ਆਇਆ ਕਿ ਦੋਸ਼ੀਆਂ ਦੇ ਕਾਲੇ ਧਨ ਨੂੰ ਸਫੈਦ ਬਣਾਇਆ। ਡਾਇਰੈਕਟੋਰੇਟ ਨੇ ਦਾਅਵਾ ਕੀਤਾ ਕਿ ਕਲਾਈਗਨਰ ਟੀ ਵੀ 200 ਕਰੋੜ ਰੁਪਏ ਪਾਏ ਜਾਣ ਦੇ ਸਬੂਤ ਮਿਲੇ ਹਨ, ਜਿਸ ਵਿੱਚ ਦਿਆਲੂ ਅਮਾਲ ਦੀ 60 ਫੀਸਦੀ ਅਤੇ ਕਨੀਮੋਈ ਤੇ ਸ਼ਰਦ ਕੁਮਾਰ ਦੀ 20-20 ਫੀਸਦੀ ਭਾਈਵਾਲੀ ਹੈ। ਏਜੰਸੀ ਇਸ ਮਾਮਲੇ 'ਚ ਏ ਰਾਜਾ ਅਤੇ ਕਨੀਮੋਈ ਤੋਂ ਪਹਿਲਾਂ ਹੀ ਪੁੱਛਗਿੱਛ ਕਰ ਚੁੱਕੀ ਹੈ।