ਸਟੰਪ ਪੁੱਟ ਕੇ ਕੋਹਲੀ ਦੇ ਖੋਭ ਦੇਣਾ ਚਾਹੁੰਦਾ ਸੀ ਐਡ ਕੋਵਾਨ


ਮੈਲਬੋਰਨ (ਨਵਾਂ ਜ਼ਮਾਨਾ ਸਰਵਿਸ)
ਆਸਟਰੇਲੀਆ ਦੇ ਖਿਡਾਰੀਆਂ ਵੱਲੋਂ ਵਿਰਾਟ ਕੋਹਲੀ ਦੀ ਆਲੋਚਨਾ ਦਾ ਸਿਲਸਿਲਾ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ। ਆਸਟਰੇਲੀਆ ਦੇ ਸਾਬਕਾ ਸਲਾਮੀ ਬਲੇਬਾਜ਼ ਐਡ ਕੋਵਾਨ ਨੇ ਕੋਹਲੀ ਨਾਲ ਹੋਈ ਇੱਕ ਪੁਰਾਣੀ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਇੱਕ ਸਮੇਂ ਉਹ ਸਟੰਪ ਪੁੱਟ ਕੇ ਕੋਹਲੀ ਦੇ ਪੇਟ 'ਚ ਖੋਭ ਦੇਣਾ ਚਾਹੁੰਦੇ ਸਨ। ਉਨ੍ਹਾ ਕਿਹਾ ਕਿ ਕੋਹਲੀ ਵੱਲੋਂ ਕੁਝ ਬੇਹੱਦ ਗਲਤ ਸ਼ਬਦ ਆਖੇ ਜਾਣ 'ਤੇ ਉਹ ਭਾਰਤ ਦੇ ਮੌਜੂਦਾ ਕਪਤਾਨ ਵਿਰੁੱਧ ਅਜਿਹਾ ਕਰਨਾ ਚਾਹੁੰਦੇ ਸਨ। ਜ਼ਿਕਰਯੋਗ ਹੈ ਕਿ ਭਾਰਤ ਨੇ ਦੇਸ਼ 'ਚ ਖੇਡੀ ਗਈ ਟੈਸਟ ਲੜੀ 'ਚ ਆਸਟਰੇਲੀਆ ਨੂੰ ਸਖ਼ਤ ਮੁਕਾਬਲੇ 'ਚ 2-1 ਨਾਲ ਹਰਾਇਆ। ਇਸ ਦੇ ਨਾਲ ਹੀ ਅੱਜ ਕੋਵਾਨ ਨੇ ਕਿਹਾ ਕਿ ਉਂਝ ਮੈਂ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਬਹੁਤ ਵੱਡਾ ਪ੍ਰਸੰਸਕ ਹਾਂ ਅਤੇ ਮੈਨੂੰ ਉਸ ਦੀ ਖੇਡ ਦੇਖ ਕੇ ਬਹੁਤ ਲੁਤਫ਼ ਮਿਲਦਾ ਹੈ ਅਤੇ ਮੈਨੂੰ ਇਸ ਗੱਲ 'ਚ ਕੋਈ ਝਿਜਕ ਨਹੀਂ ਕਿ ਉਹ ਇੱਕ ਬਿਹਤਰੀਨ ਕ੍ਰਿਕਟਰ ਹੈ।