12 ਸਾਲਾ ਬੱਚੀ ਨੇ ਤੋੜਿਆ ਉਲੰਪਿਕ ਰਿਕਾਰਡ


ਜਮੈਕਾ (ਨਵਾਂ ਜ਼ਮਾਨਾ ਸਰਵਿਸ)
ਜਮੈਕਾ ਕੋਲ ਰਫਤਾਰ ਦੇ ਇੱਕ ਤੋਂ ਇੱਕ ਵੱਡੇ ਜਾਦੂਗਰ ਮੌਜੂਦ ਹਨ ਅਤੇ ਹੁਣ 12 ਸਾਲਾਂ ਦੀ ਬੱਚੀ ਦੀ ਤੁਲਨਾ ਉਸੈਨ ਬੋਲਟ ਨਾਲ ਕੀਤੀ ਜਾ ਰਹੀ ਹੈ। 12 ਸਾਲ ਦੀ ਇਸ ਬੱਚੀ ਨੇ ਐਤਵਾਰ ਨੂੰ ਮੁੰਡੇ-ਕੁੜਿਆਂ ਦੀ ਚੈਂਪੀਅਨਸ਼ਿਪ 'ਚ ਰਫਤਾਰ ਦਾ ਰਿਕਾਰਡ ਕਾਇਮ ਕੀਤਾ। ਬਿਆਨਾ ਲਿਸਟਨ ਨੇ 200 ਮੀਟਰ ਦੌੜ 'ਚ ਕੈਰਿਬਿਆਈ ਦੇਸ਼ਾਂ 'ਚ ਤੇਜ਼ ਰਫਤਾਰ ਦਾ ਰਿਕਾਰਡ ਕਾਇਮ ਕੀਤਾ।
ਇਸ ਤੋਂ ਇਲਾਵਾ 200 ਮੀਟਰ ਦੌੜ 'ਚ ਸੀਨੀਅਰ ਸ਼੍ਰੇਣੀ 'ਚ ਇਹ ਵਰਲਡ ਰਿਕਾਰਡ 1988 ਦੀਆਂ ਉਲੰਪਿਕਸ 'ਚ ਫਲੋਰੈਸ ਗ੍ਰਿਫਥ ਜੇਏਨਰ ਨੇ ਬਣਾਇਆ ਸੀ ਅਤੇ ਲਿਸਟਨ ਨੇ ਫਲੋਰੈਂਸ ਤੋਂ ਤਕਰੀਬਨ 2 ਸੈਕਿੰਡ ਪਹਿਲਾਂ ਹੀ ਦੌੜ ਪੂਰੀ ਕਰਕੇ ਇਹ ਰਿਕਾਰਡ ਆਪਣੇ ਨਾਂਅ ਕਰ ਲਿਆ। 12 ਸਾਲਾਂ ਦੀ ਇਸ ਸਕੂਲੀ ਬੱਚੀ ਨੇ ਸਿਰਫ 23.72 ਸੈਕਿੰਡ 'ਚ ਇਹ ਦੌੜ ਪੂਰੀ ਕਰ ਲਈ।
ਲਿਸਟਨ ਨੇ ਆਪਣੇ ਨੇੜਲੇ ਵਿਰੋਧੀ ਤੋਂ 0.88 ਸੈਕਿੰਡ ਪਹਿਲਾਂ ਹੀ ਦੌੜ ਪੂਰੀ ਕਰ ਲਈ।
ਇਸ ਚੌਥੀ ਕਲਾਸ 'ਚ ਪੜ੍ਹਦੀ ਸਟਾਰ ਦੌੜਾਕ ਨੇ 100 ਮੀਟਰ ਦੌੜ 'ਚ 13 ਸਾਲ ਦੇ ਉਮਰ ਗਰੁੱਪ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 11.86 ਸੈਕਿੰਡ 'ਚ ਦੌੜ ਪੂਰੀ ਕੀਤੀ।
ਲਿਸਟਨ ਦੀ ਰਫਤਾਰ ਨੂੰ ਦੇਖਦਿਆਂ ਉਸ ਦੀ ਤੁਲਨਾ ਜਮੇਡਾ ਦੇ ਰਿਕਾਰਡਧਾਰੀ ਦੌੜਾਕ ਉਸੈਨ ਬੋਲਟ ਨਾਲ ਸ਼ੁਰੂ ਹੋ ਗਈ ਹੈ ਅਤੇ ਘੱਟ ਉਮਰ ਦੇ ਬਾਵਜੂਦ ਉਸ ਨੂੰ ਭਵਿੱਖ ਦੇ ਉਲੰਪਿਕ ਸਟਾਰ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਉਹ ਪਹਿਲੀ ਵਾਰ ਕੌਮੀ ਪੱਧਰ 'ਤੇ ਸਿਰਫ 10 ਸਾਲ ਦੀ ਉਮਰ 'ਚ ਹੀ ਚਰਚਾ 'ਚ ਆ ਗਈ ਸੀ।