ਜਲੰਧਰ 'ਚ ਵੀ ਗੜੇਮਾਰੀ


ਜਲੰਧਰ (ਨਵਾਂ ਜ਼ਮਾਨਾ ਸਰਵਿਸ)-ਜਲੰਧਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਬੁੱਧਵਾਰ ਸ਼ਾਮੀਂ ਭਾਰੀ ਗੜੇਮਾਰੀ ਹੋਈ ਅਤੇ ਜ਼ੋਰਦਾਰ ਮੀਂਹ ਵੀ ਪਿਆ। ਇਸ ਤੋਂ ਪਹਿਲਾਂ ਸਾਰਾ ਦਿਨ ਹਲਕੀ ਬਾਰਸ਼ ਹੁੰਦੀ ਰਹੀ ਅਤੇ ਤੇਜ਼ ਹਵਾਵਾਂ ਚੱਲਦੀਆਂ ਰਹੀਆਂ। ਇਹ ਗੜੇਮਾਰੀ ਪੱਕੀ ਖੜ੍ਹੀ ਕਣਕ ਦੀ ਫਸਲ ਅਤੇ ਸਬਜ਼ੀਆਂ ਲਈ ਬਹੁਤ ਹੀ ਮਾਰੂ ਸਾਬਤ ਹੋ ਸਕਦੀ ਹੈ। ਕਰਜ਼ੇ ਕਾਰਨ ਕਿਸਾਨੀ ਦਾ ਪਹਿਲਾਂ ਹੀ ਲੱਕ ਟੁੱਟਿਆ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਮੌਸਮ ਨੇ ਆਪਣਾ ਮਜਾਜ ਬਦਲਿਆ ਹੋਇਆ ਹੈ। ਜਿਸ ਕਾਰਨ ਕਿਸਾਨ ਭਾਰੀ ਚਿੰਤਾ ਵਿੱਚ ਡੁੱਬੇ ਹੋਏ ਹਨ।