ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਕਸੈਨਾ ਦੀ ਮੌਤ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਗਿਰੀਸ਼ ਚੰਦਰ ਸਕਸੈਨਾ ਦਾ ਅੱਜ ਦਿਹਾਂਤ ਹੋ ਗਿਆ। 90 ਸਾਲਾ ਸਕਸੈਨਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਸਕਸੈਨਾ ਖੁਫੀਆ ਏਜੰਸੀ ਰਾਅ ਦੇ ਮੁਖੀ ਵੀ ਰਹੇ ਅਤੇ ਉਨ੍ਹਾ ਨੂੰ 26 ਮਈ 1990 ਨੂੰ ਜੰਮੂ-ਕਸ਼ਮੀਰ ਦਾ ਰਾਜਪਾਲ ਬਣਾਇਆ ਗਿਆ ਅਤੇ ਉਹ 1993 ਤੱਕ ਇਸ ਅਹੁਦੇ 'ਤੇ ਰਹੇ। 1998 ਵਿੱਚ ਉਨ੍ਹਾ ਨੂੰ ਮੁੜ ਜੰਮੂ-ਕਸ਼ਮੀਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ। 1950 ਬੈਚ ਦੇ ਆਈ ਪੀ ਐੱਸ ਅਧਿਕਾਰੀ ਗਿਰੀਸ਼ ਚੰਦਰ ਸਕਸੈਨਾ ਨੂੰ ਜੰਮੂ-ਕਸ਼ਮੀਰ ਦਾ ਸਫਲ ਰਾਜਪਾਲ ਮੰਨਿਆ ਜਾਂਦਾ ਹੈ।