ਕੋਲਾ ਘੁਟਾਲਾ ਦੇ ਮਾਮਲੇ 'ਚ ਸਾਬਕਾ ਮੰਤਰੀ ਵਿਰੁੱਧ ਦੋਸ਼ ਤੈਅ


ਨਵੀਂ ਦਿੱਲੀ (ਨ ਜ਼ ਸ)-ਪਿਛਲੀ ਐੱਨ ਡੀ ਏ ਸਰਕਾਰ 'ਚ ਮੰਤਰੀ ਰਹੇ ਦਿਲੀਪ ਰਾਏ ਵਿਰੁੱਧ ਇਸ ਵਿਸ਼ੇਸ਼ ਅਦਾਲਤ ਨੇ ਕੋਲਾ ਘੁਟਾਲੇ ਦੇ ਇੱਕ ਮਾਮਲੇ 'ਚ ਦੋਸ਼ ਤੈਅ ਕੀਤੇ ਹਨ। ਇਹ ਮਾਮਲਾ ਝਾਰਖੰਡ 'ਚ 1999 'ਚ ਕੋਲਾ ਬਲਾਕ ਦੀ ਅਲਾਟਮੈਂਟ 'ਚ ਹੋਈਆਂ ਬੇਨਿਯਮੀਆਂ ਨਾਲ ਸੰਬੰਧਤ ਹੈ।
ਵਿਸ਼ੇਸ਼ ਸੀ ਬੀ ਆਈ ਜੱਜ ਭਰਤ ਪ੍ਰਾਸ਼ਰ ਨੇ ਰੇਅ ਤੋਂ ਇਲਾਵਾ ਉਸ ਸਮੇਂ ਕੋਲਾ ਮੰਤਰਾਲੇ 'ਚ ਰਹੇ ਦੋ ਅਫਸਰਾਂ ਪ੍ਰਦੀਪ ਕੁਮਾਰ ਬੈਨਰਜੀ, ਨਿਤਿਆਨੰਦ ਗੌਤਮ, ਕਾਸਟ੍ਰਸ ਟੈਕਨਾਲੋਜੀ, ਉਸ ਦੇ ਡਾਇਰੈਕਟਰ ਅੱਗਰਵਾਲ ਵਿਰੁੱਧ ਧੋਖਾਧੜੀ, ਅਪਰਾਧਿਕ ਸਾਜ਼ਿਸ਼ ਅਤੇ ਵਿਸ਼ਵਾਸ ਦੀ ਉਲੰਘਣਾ ਦੇ ਦੋਸ਼ ਤੈਅ ਕੀਤੇ ਗਏ ਹਨ।
ਅਦਾਲਤ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਮੁਕੱਦਮਾ ਚਲਾਉਣ ਲਈ ਢੁੱਕਵੇਂ ਸਬੂਤ ਮੌਜੂਦ ਹਨ। ਰੇਅ ਵਾਜਪਾਈ ਸਰਕਾਰ ਵੇਲੇ ਕੋਲਾ ਮੰਤਰੀ ਰਹੇ ਸਨ। ਬੈਨਰਜੀ ਕੋਲਾ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਅਤੇ ਸਲਾਹਕਾਰ ਸਨ। ਦੋਸ਼ੀਆਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਮੁਕੱਦਮਾ ਚਲਾਉਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਹੁਣ ਦੋਸ਼ੀਆਂ ਵਿਰੁੱਧ ਦੋਸ਼ ਤੈਅ ਕੀਤੇ ਗਏ ਹਨ।