ਮਨੀਸ਼ ਸਿਸੋਦੀਆ ਨੇ ਟਵੀਟ ਸੰਬੰਧੀ ਦਿੱਤੀ ਸਫ਼ਾਈ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੰਨਾ ਖ਼ਿਲਾਫ਼ ਕੀਤੇ ਗਏ ਟਵੀਟ ਨੂੰ ਰੀਟਵੀਟ ਕਰਨ 'ਤੇ ਸਫ਼ਾਈ ਦਿੱਤੀ। ਉਸ ਨੇ ਫਿਰ ਟਵੀਟ ਕੀਤਾ ਕਿ 'ਮੇਰਾ ਅਕਾਊਂਟ ਹੈਕ ਹੋ ਗਿਆ ਸੀ। ਕੋਈ ਮੇਰੇ ਟਵੀਟ ਤੋਂ ਅੰਨਾ ਹਜ਼ਾਰੇ ਸੰਬੰਧੀ ਮੈਸੇਜ ਨੂੰ ਰੀਟਵੀਟ ਕਰ ਰਿਹਾ ਹੈ, ਮੈਂ ਉਸ ਨੂੰ ਡਲੀਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਉਹ ਵੀ ਨਹੀਂ ਕਰ ਪਾ ਰਿਹਾ। ਇਸ ਤੋਂ ਬਾਅਦ ਅਗਲੇ ਟਵੀਟ 'ਚ ਮਨੀਸ਼ ਨੇ ਲਿਖਿਆ, 'ਕਿਰਪਾ ਕਰਕੇ ਅਜਿਹੀ ਕਿਸੇ ਗੱਲ 'ਤੇ ਵਿਸ਼ਵਾਸ ਨਾ ਕਰੋ, ਮੈਂ ਅੰਨਾ ਜੀ ਦਾ ਬਹੁਤ ਸਨਮਾਨ ਕਰਦਾ ਹਾਂ। ਮੈਂ ਉਨ੍ਹਾ ਖ਼ਿਲਾਫ਼ ਕਦੀ ਅਜਿਹੀਆਂ ਗੱਲਾਂ ਨਹੀਂ ਕਹਿ ਸਕਦਾ।' ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਇੱਕ ਸਮਰਥਕ ਨੇ ਟਵੀਟ ਕਰਕੇ ਸਮਾਜ ਸੇਵੀ ਅੰਨਾ ਹਜ਼ਾਰੇ ਨੂੰ ਬੀ ਜੇ ਪੀ ਦਾ ਏਜੰਟ ਦੱਸਿਆ ਸੀ। ਹੈਰਾਨੀ ਉਦੋਂ ਹੋਈ, ਜਦੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਉਸ ਟਵੀਟ ਨੂੰ ਰੀਟਵੀਟ ਕਰ ਦਿੱਤਾ। ਜ਼ਿਕਰਯੋਗ ਹੈ ਕਿ ਅੰਨਾ ਹਜ਼ਾਰੇ ਨੇ ਐੱਮ ਸੀ ਡੀ ਚੋਣਾਂ 'ਚ ਹਾਰ ਤੋਂ ਬਾਅਦ ਕਿਹਾ ਸੀ ਕਿ ਆਮ ਆਦਮੀ ਪਾਰਟੀ ਸੱਤਾ ਦੀ ਭੁੱਖੀ ਪਾਰਟੀ ਹੈ। ਕੇਜਰੀਵਾਲ ਦੀ ਕਹਿਣੀ ਤੇ ਕਰਨੀ 'ਚ ਬਹੁਤ ਅੰਦਰ ਹੈ।