ਦਰਦਨਾਕ ਹਾਦਸਾ; ਵਿਆਹ 'ਤੇ ਆਏ ਚਾਚਾ-ਭਤੀਜਾ ਰੁੜ੍ਹੇ


ਬਠਿੰਡਾ (ਨਵਾਂ ਜ਼ਮਾਨਾ ਸਰਵਿਸ)
ਇੱਥੇ ਸਰਹੰਦ ਨਹਿਰ ਵਿੱਚ ਦਰਦਨਾਕ ਹਾਦਸਾ ਵਾਪਰਿਆ ਹੈ।ਨਹਿਰ 'ਚ ਚਾਚਾ-ਭਤੀਜਾ ਰੁੜ੍ਹ ਗਏ ਹਨ। ਦੋਵਾਂ ਦੀ ਭਾਲ ਜਾਰੀ ਹੈ। ਐਨ.ਡੀ.ਆਰ.ਐਫ. ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਇਹ ਲੋਕ ਰਾਜਸਥਾਨ ਦੇ ਜੋਧਪੁਰ ਤੋਂ ਬਠਿੰਡਾ ਵਿੱਚ ਵਿਆਹ 'ਤੇ ਆਏ ਸੀ। ਇੱਥੇ ਉਹ ਨਹਿਰ ਵਿੱਚ ਨਹਾਉਣ ਚਲੇ ਗਏ। ਜੋਗਾਨੰਦ ਪੁਲ ਨੇੜੇ ਜਦੋਂ ਨਹਿਰ ਵਿੱਚ ਨਹਾ ਰਹੇ ਸੀ ਤਾਂ ਅਚਾਨਕ ਦੋ ਬੱਚੇ ਰੁੜ੍ਹ ਗਏ।
ਇੱਕ ਬੱਚੇ ਨੂੰ ਬਚਾ ਲਿਆ ਗਿਆ, ਦੂਜੇ ਬੱਚੇ ਨੂੰ ਬਚਾਉਂਦੇ ਉਸ ਦਾ ਚਾਚਾ ਵੀ ਨਾਲ ਹੀ ਰੁੜ੍ਹ ਗਿਆ। ਚਾਚਾ ਸ਼ਾਮ ਲਾਲ ਦੀ ਉਮਰ 26 ਸਾਲ, ਜਦੋਂਕਿ ਭਤੀਜੇ ਰਾਹੁਲ ਦੀ ਉਮਰ 14 ਸਾਲ ਹੈ।