ਮਾਨਸੂਨ ਦੇ ਬਿਹਤਰ ਰਹਿਣ ਦੀ ਸੰਭਾਵਨਾ


ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)
ਇਸ ਵਾਰ ਮਾਨਸੂਨ ਬਿਹਤਰ ਹੋਣ ਦੀ ਸੰਭਾਵਨਾ ਹੈ। ਜਿਸ ਨਾਲ ਬਾਰਸ਼ ਵੀ ਵਧੀਆ ਹੋਵੇਗੀ ਅਤੇ ਫਸਲਾਂ ਨੂੰ ਵੀ ਫਾਇਦਾ ਹੋਵੇਗਾ। ਮੌਸਮ ਵਿਭਾਗ ਮੁਤਾਬਿਕ ਇਸ ਸਾਲ ਮਾਨਸੂਨ ਦੇ ਆਮ ਵਰਗੇ ਰਹਿਣ ਨਾਲ ਹੀ ਪੂਰੇ 100 ਫੀਸਦੀ ਵਰਖਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ 96 ਫੀਸਦੀ ਵਰਖਾ ਦਾ ਅਨੁਮਾਨ ਲਗਾਇਆ ਗਿਆ ਸੀ। ਮਾਨਸੂਨ ਵਧੀਆ ਰਹਿਣ ਨਾਲ ਫਸਲ ਉਤਪਾਦਨ ਵੀ ਵਧੀਆ ਹੋਵੇਗਾ। ਭਾਰਤ ਮੌਸਮ ਵਿਗਿਆਨ ਵਿਭਾਗਾਂ ਦੇ ਮਹਾਂਨਿਰਦੇਸ਼ਕ ਕੇ ਜੇ ਰਮੇਸ਼ ਨੇ ਕਿਹਾ ਕਿ ਐੱਲ ਨੀਲੋ ਪ੍ਰਭਾਵ ਦਾ ਸ਼ੰਕਾ ਘੱਟ ਹੋਣ ਨਾਲ ਹੀ ਮਾਨਸੂਨ ਬਿਹਤਰ ਹੋਣ ਦੀ ਸੰਭਾਵਨਾ ਵਧ ਗਈ ਹੈ। ਰਮੇਸ਼ ਨੇ ਕਿਹਾ ਕਿ ਐੱਲ ਨੀਲੋ ਵਿਚ ਤਤਕਲੀਨ ਤਬਦੀਲੀ ਨਾਲ ਸੰਕੇਤ ਮਿਲਦਾ ਹੈ ਕਿ ਇਸ ਸਾਲ ਮਾਨਸੂਨ ਆਮ ਵਰਗਾ ਰਹੇਗਾ ਅਤੇ ਲਮਚਿਰੀ ਔਸਤ 'ਚ 100 ਪ੍ਰਤੀਸ਼ਤ ਤੱਕ ਜਾ ਸਕਦਾ ਹੈ। ਐੱਲ ਨੀਲੇ ਪ੍ਰਸ਼ਾਂਤ ਮਹਾਂਸਾਗਰ 'ਚ ਜਲ ਧਾਰਾਵਾਂ ਦੇ ਗਰਮ ਹੋਣ ਨਾਲ ਜੁੜਿਆ ਹੋਇਆ ਮੌਸਮੀ ਪ੍ਰਭਾਵ ਹੈ। ਦੇਸ਼ ਦੀ ਸਾਲ ਭਰ ਦੀ ਵਰਖਾ ਦਾ 70 ਪ੍ਰਤੀਸ਼ਤ ਹਿੱਸਾ ਮਾਨਸੂਨ 'ਤੇ ਹੀ ਤਾਂ ਚੌਲ, ਕਪਾਹ, ਸੋਇਆਬੀਨ ਆਦਿ ਫਸਲਾਂ ਲਈ ਵਧੀਆ ਹੋਵੇਗਾ, ਕਿਉਂਕਿ ਦੇਸ਼ ਦੇ ਲੱਗਭੱਗ ਅੱਧੇ ਖੇਤਰ ਵਿੱਚ ਸਿੰਚਾਈ ਦੀ ਘਾਟ ਹੈ। ਗੌਰਤਲਬ ਹੈ ਕਿ ਸਾਰੇ ਦੇਸ਼ ਵਿੱਚ ਫਸਲਾਂ ਦੀ ਕਿਸਮਤ ਮਾਨਸੂਨ ਨਾਲ ਹੀ ਤੈਅ ਹੁੰਦੀ ਹੈ। ਮੌਸਮ ਹੀ ਇਹ ਤੈਅ ਕਰਦਾ ਹੈ ਕਿ ਇਸ ਨਾਲ ਫਸਲਾਂ ਦਾ ਉਤਪਾਦਨ ਵਧੀਆ ਹੋਵੇਗਾ ਜਾਂ ਮਾੜਾ ਜ਼ਿਆਦਾ ਕਿਸਾਨ ਮੌਸਮ 'ਤੇ ਹੀ ਨਿਰਭਰ ਹਨ।