ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਵਿਰੁੱਧ ਪ੍ਰਦਰਸ਼ਨ


ਗਿਲਗਿਤ (ਨਵਾਂ ਜ਼ਮਾਨਾ ਸਰਵਿਸ)-ਇੱਕ ਪਾਸੇ ਬੀਜਿੰਗ 'ਚ ਚੀਨ ਦੇ ਸਭ ਤੋਂ ਵੱਕਾਰੀ ਪ੍ਰਾਜੈਕਟ ਵੰਨ ਬੈਲਟ ਵੰਨ ਰੋਡ ਨੂੰ ਲੈ ਕੇ ਬੈਠਕ ਚੱਲ ਰਹੀ ਹੈ, ਦੂਜੇ ਪਾਸੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਨਿਰਮਾਣ ਵਿਰੁੱਧ ਲੋਕ ਸੜਕਾਂ 'ਤੇ ਉਤਰ ਆਏ ਹਨ। ਗਿਲਗਿਤ-ਬਾਲਿਸਤਾਨ ਦੇ ਸੈਂਕੜੇ ਪ੍ਰਦਰਸ਼ਨਕਾਰੀ ਇਸ ਪ੍ਰਾਜੈਕਟ ਦਾ ਵਿਰੋਧ ਕਰ ਰਹੇ ਹਨ। ਗਿਲਗਿਤ, ਹੂੰਜਾ, ਸਕਰੂਦੂ ਅਤੇ ਗੀਜਰ ਦੇ ਕੋਰਾਕੋਰਮ ਸਟੂਡੈਂਟਸ ਆਰਗੇਨਾਈਜ਼ੇਸ਼ਨ, ਬਲਾਵਰਿਸਤਾਨ ਨੈਸ਼ਨਲ ਸਟੂਡੈਂਟ ਆਰਗੇਨਾਈਜ਼ੇਸ਼ਨ, ਗਿਲਗਿਤ ਬਾਲਿਸਤਾਨ ਸਟੂਡੈਂਟ ਮੂਵਮੈਂਟ ਅਤੇ ਬਲਾਵਰਿਸਤਾਨ ਨੈਸ਼ਨਲ ਮੂਵਮੈਂਟ ਵਰਗੀਆਂ ਵਿਦਿਆਰਥੀ ਜਥੇਬੰਦੀਆਂ ਅਤੇ ਸਿਆਸੀ ਜਥੇਬੰਦੀਆਂ ਇਸ ਆਰਥਿਕ ਗਲਿਆਰੇ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਹਨ।
ਪ੍ਰਦਰਸ਼ਨਕਾਰੀਆਂ ਨੇ ਆਰਥਿਕ ਲਾਂਘੇ ਨੂੰ ਗਿਲਗਿਤ ਤੇ ਗੈਰ-ਕਾਨੂੰਨੀ ਕਬਜ਼ਾ ਕਰਾਰ ਦਿੱਤਾ ਹੈ।
ਪ੍ਰਦਰਸ਼ਨਕਾਰੀਆਂ ਨੇ ਆਰਥਿਕ ਗਲਿਆਰੇ ਨੂੰ ਗਿਲਗਿਤ-ਬਾਲਿਸਤਾਨ ਦੀ ਗੁਲਾਮੀ ਦੀ ਸੜਕ ਕਰਾਰ ਦਿੱਤਾ ਹੈ, ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਵੀ ਚੀਨ-ਪਾਕਿਸਤਾਨ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਚੀਨੀ ਸਾਮਰਾਜਵਾਦ ਬੰਦ ਹੋਵੇ, ਲਿਖੇ ਨਾਹਰਿਆਂ ਦੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ।