Latest News
ਕੈਦੀ ਨੇ ਡੀ ਐੱਸ ਪੀ ਦੇ ਥੱਪੜ ਮਾਰਿਆ

Published on 15 May, 2017 11:21 AM.


ਗੁਰਦਾਸਪੁਰ (ਨਵਾਂ ਜ਼ਮਾਨਾ ਸਰਵਿਸ)
ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚ ਇੱਕ ਕੈਦੀ ਨੇ ਡੀ ਐਸ ਪੀ ਰੈਂਕ ਦੇ ਅਧਿਕਾਰੀ ਦੇ ਥੱਪੜ ਜੜ੍ਹ ਦਿੱਤਾ। ਇਸ ਘਟਨਾ ਤੋਂ ਬਾਅਦ ਗੁਰਦਾਸਪੁਰ ਦੀ ਜੇਲ੍ਹ ਦੀ ਸੁਰੱਖਿਆ 'ਤੇ ਫਿਰ ਸਵਾਲ ਉੱਠ ਗਏ ਹਨ। ਕੁਝ ਦਿਨ ਪਹਿਲਾਂ ਇਸ ਜੇਲ੍ਹ ਵਿੱਚ ਕੈਦੀਆਂ ਨੇ ਹੰਗਾਮਾ ਕਰਕੇ ਜੇਲ੍ਹ ਤੋੜ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਸੀ।
ਘਟਨਾ ਬੀਤੀ ਰਾਤ ਦੀ ਹੈ। ਨਸ਼ੇ ਦੇ ਕੇਸ 15 ਸਾਲ ਦੀ ਸਜ਼ਾ ਕੱਟ ਰਹੇ ਭੁਪਿੰਦਰ ਸਿੰਘ ਨਾਮਕ ਕੈਦੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਤੇ ਉਸ ਦੀ ਬੈਰਕ ਵਿੱਚ ਬੰਦ ਤਿੰਨ ਹੋਰ ਕੈਦੀਆਂ ਦੀ ਬਹਿਸ ਹੁੰਦੀ ਹੈ। ਘਟਨਾ ਦੀ ਜਾਂਚ ਲਈ ਡੀ ਐਸ ਪੀ ਰੈਂਕ ਦੇ ਅਧਿਕਾਰੀ ਅਮਰੀਕ ਸਿੰਘ ਨੇ ਇਨ੍ਹਾਂ ਚਾਰਾਂ ਨੂੰ ਆਪਣੇ ਕਮਰੇ ਵਿੱਚ ਬੁਲਾਇਆ, ਜਿੱਥੇ ਇਨ੍ਹਾਂ ਵਿਚੋਂ ਇੱਕ ਭੁਪਿੰਦਰ ਸਿੰਘ ਦੀ ਬਹਿਸ ਹੁੰਦੀ ਹੈ, ਉਸ ਨੇ ਅਚਾਨਕ ਭੁਪਿੰਦਰ ਸਿੰਘ ਦੇ ਥੱਪੜ ਜੜ੍ਹ ਦਿੱਤਾ।
ਇਸ ਮਾਮਲੇ ਦੀ ਬਕਾਇਦਾ ਗੁਰਦਾਸਪੁਰ ਦੇ ਪੁਲਸ ਸਟੇਸ਼ਨ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਇਸ ਤੋਂ ਬਾਅਦ ਚਾਰੇ ਕੈਦੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।ਗੁਰਦਾਸਪੁਰ ਥਾਣੇ ਦੇ ਐਸ ਐਚ ਓ ਵਿਸ਼ਵਾ ਨਾਥ ਨੇ ਆਖਿਆ ਕਿ ਕੇਸ ਦਰਜ ਕਰ ਲਿਆ ਗਿਆ।ਗੁਰਦਾਸਪੁਰ ਜੇਲ੍ਹ ਵਿੱਚ ਸਮਰੱਥਾ ਤੋਂ ਜ਼ਿਆਦਾ ਕੈਦੀ ਹਨ।ਜੇਲ੍ਹ ਦੀ ਸਮਰੱਥਾ 700 ਕੈਦੀਆਂ ਦੀ ਹੈ, ਪਰ ਇਸ ਵਿੱਚ 967 ਕੈਦੀ ਬੰਦ ਹਨ।

518 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper