Latest News
ਹਾਈ ਕੋਰਟ ਵੱਲੋਂ ਯੋਗੀ ਸਰਕਾਰ ਨੂੰ ਕਰਾਰਾ ਝਟਕਾ

Published on 23 Jun, 2017 11:23 AM.


ਲਖਨਊ (ਨਵਾਂ ਜ਼ਮਾਨਾ ਸਰਵਿਸ)
ਉੱਤਰ ਪ੍ਰਦੇਸ਼ ਦੀ ਯੋਗੀ ਅਤਿੱਦਿਆਨਾਥ ਸਰਕਾਰ ਨੂੰ ਸ਼ੁੱਕਰਵਾਰ ਨੂੰ ਹਾਈ ਕੋਰਟ ਨੇ ਕਰਾਰਾ ਝਟਕਾ ਦਿੱਤਾ ਹੈ। ਇਲਾਹਾਬਾਦ ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਹੈ। ਜਿਸ ਤਹਿਤ ਸ਼ੀਆ ਵਕਫ਼ ਬੋਰਡ ਦੇ 6 ਮੈਂਬਰਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਜਸਟਿਸ ਰੰਜਨ ਰਾਏ ਅਤੇ ਜਸਟਿਸ ਐੱਸ ਐਲ ਅਗਨੀਹੋਤਰੀ ਦੇ ਵੋਕੇਸ਼ਨ ਬੈਂਚ ਨੇ ਕਿਹਾ ਹੈ ਕਿ ਹਟਾਏ ਗਏ ਮੈਂਬਰਾਂ ਨੂੰ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ, ਜੋ ਕਿ ਵਕਫ ਐਕਟ 1995 ਤਹਿਤ ਲਾਜ਼ਮੀ ਹੈ। ਹਾਲਾਂਕਿ ਕਿ ਅਦਾਲਤ ਨੇ ਸਰਕਾਰ ਨੂੰ ਇਹ ਛੋਟ ਦੇ ਦਿੱਤੀ ਹੈ ਕਿ ਕਾਨੂੰਨ ਮੁਤਾਬਕ ਨਵੇਂ ਸਿਰੇ ਤੋਂ ਕਾਰਵਾਈ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਯੋਗੀ ਸਰਕਾਰ ਨੇ 16 ਜੂਨ 6 ਮੈਂਬਰਾਂ ਨੂੰ ਇਹ ਕਹਿ ਕੇ ਅਹੁਦੇ ਤੋਂ ਹਟਾ ਦਿੱਤਾ ਸੀ ਕਿ ਉਹ ਵਕਫ ਬੋਰਡ ਦੀ ਜਾਇਦਾਦ ਨੂੰ ਲੈ ਕੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹਨ। ਹਟਾਏ ਗਏ ਮੈਂਬਰਾਂ ਵਿੱਚ ਸਾਬਕਾ ਰਾਜ ਸਭਾ ਮੈਂਬਰ ਅਖਤਰ ਹਸਨ ਰਿਜ਼ਵੀ, ਮੁਜ਼ੱਫਰਨਗਰ ਦੀ ਅਫ਼ਸ਼ਾ ਜੈਦੀ, ਮੁਰਾਦਾਬਾਦ ਸਈਦ ਅਲੀ ਹੈਦਰ, ਬਰੇਲੀ ਦੇ ਸਈਦ ਅਸੀਮ ਹੁਸੈਨ ਵਿਸ਼ੇਸ਼ ਸਕੱਤਰ ਹਨ। ਰਿਜਵੀ ਅਤੇ ਆਲਮਾ ਜੈਦੀ ਸ਼ਾਮਲ ਹਨ। ਆਲਮਾ ਜੈਦੀ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਹਨਾਂ ਸਾਰੇ ਮੈਂਬਰਾਂ ਨੂੰ ਪਿਛਲੀ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਨਾਮਜ਼ਦ ਕੀਤਾ ਸੀ। ਸਰਕਾਰ ਨੇ 15 ਜੂਨ ਨੂੰ ਸ਼ੀਆ ਅਤੇ ਸੁੰਨੀ ਵਕਫ ਬੋਰਡ ਨੂੰ ਭੰਗ ਕਰਨ ਦੇ ਹੁਕਮ ਦੇਣ ਦੇ ਨਾਲ-ਨਾਲ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਵੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਸੀ।

255 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper