ਬੋਰਡ 'ਤੇ ਸਵੱਛ ਭਾਰਤ ਨਹੀਂ ਲਿਖ ਸਕੀ ਭਾਜਪਾ ਸਾਂਸਦ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਜਪਾ ਸਾਂਸਦ ਮੀਨਾਕਸ਼ੀ ਲੇਖੀ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ 'ਤੇ ਹੈ। ਲੇਖੀ ਨਵੀਂ ਦਿੱਲੀ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਈ ਸੀ, ਜਿਥੇ ਉਨ੍ਹਾਂ ਬੋਰਡ ਦੇ ਸਵੱਛ ਭਾਰਤ, ਸਵਸਥ ਭਾਰਤ ਨਾਅਰਾ ਲਿਖਣ ਦੀ ਗੁਜ਼ਾਰਿਸ਼ ਕੀਤੀ ਗਈ ਸੀ, ਪਰ ਜਦੋਂ ਉਨ੍ਹਾਂ ਨੇ ਕਲਮ ਫੜੀ ਤਾਂ ਉਨ੍ਹਾਂ ਦੀ ਹਿੰਦੀ ਦੇਖ ਕੇ ਹੱਕੇ-ਬੱਕੇ ਰਹਿ ਗਏ। ਹੁਣ ਯੂਜ਼ਰਸ ਨੇ ਮੀਨਾਕਸ਼ੀ ਲੇਖੀ ਹੈਸ਼ਟੈਗ ਨਾਲ ਲੇਖੀ ਦੀ ਫ਼ੋਟੋ ਸ਼ੇਅਰ ਕਰ ਕੇ ਉਸ ਨੂੰ ਖਰੀਆਂ-ਖੋਟੀਆਂ ਸੁਣਾਈਆਂ ਹਨ। ਕੁਝ ਨੇ ਲੇਖੀ ਦੀ ਡਿਗਰੀ ਦੀ ਜਾਂਚ ਕਰਾਉਣ ਦਾ ਸੁਝਾਅ ਵੀ ਦਿੱਤਾ ਹੈ। ਲੇਖੀ ਨਵੀਂ ਦਿੱਲੀ ਤੋਂ ਭਾਜਪਾ ਦੀ ਸਾਂਸਦ ਹਨ। ਫ਼ੋਟੋ ਵਾਇਰਲ ਹੋਣ ਤੋਂ ਮੀਨਾਕਸ਼ੀ ਨੇ ਸਫ਼ਾਈ ਦਿੱਤੀ ਹੈ। ਮੀਨਾਕਸ਼ੀ ਨੇ ਕਿਹਾ ਹੈ ਕਿ ਉਸ ਨੇ ਅੱਠਵੀਂ ਕਲਾਸ ਤੋਂ ਬਾਅਦ ਹਿੰਦੀ ਨਹੀਂ ਪੜ੍ਹੀ ਹੈ, ਫਿਰ ਉਹ ਹਿੰਦੀ ਸਿੱਖਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲੇਖੀ ਨੇ ਹਿੰਦੀ ਵਿੱਚ ਲਿਖੇ ਨਾਅਰੇ ਨੂੰ ਨਾਅਰੇ ਦੀ ਗ਼ਲਤੀ ਨੂੰ ਸੁਧਾਰ ਕਰਨ ਲਈ ਕੀਤੀਆਂ ਟਵੀਟਾਂ ਵਿੱਚ ਵੀ ਕਈ ਗ਼ਲਤੀਆਂ ਕੀਤੀਆਂ, ਜਿਨ੍ਹਾਂ ਨੂੰ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਟਵੀਟਰ ਪੇਜ ਤੋਂ ਹਟਾ ਦਿੱਤੀ। ਇਸ ਪ੍ਰੋਗਰਾਮ ਵਿੱਚ ਪੈਟਰੋਲੀਅਮ ਧਰਮਿੰਦਰ ਪ੍ਰਧਾਨ ਦਾ ਡਾ. ਹਰਸ਼ਵਰਧਨ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ, ਸਾਂਸਦ ਉਦਿੱਤ ਰਾਜ ਅਤੇ ਦਿੱਲੀ ਦੇ ਪੁਲਸ ਕਮਿਸ਼ਨਰ ਅਮੁੱਲਿਆ ਪਟਨਾਇਕ ਵੀ ਹਾਜ਼ਰ ਸਨ।