ਸਨੈਪਚੈਟ ਦੇ ਨਵੇਂ ਫੀਚਰ ਨਾਲ ਕਿਸੇ ਨੂੰ ਵੀ ਟ੍ਰੈਕ ਕਰ ਸਕੋਗੇ ਤੁਸੀਂ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਨੈਪਚੈਟ ਨੇ ਇੱਕ ਅਜਿਹਾ ਫ਼ੀਚਰ ਲਾਂਚ ਕੀਤਾ ਹੈ, ਜਿਸ ਬਾਰੇ ਵਿਵਾਦ ਸ਼ੁਰੂ ਹੋ ਗਿਆ ਹੈ। ਦਰਅਸਲ ਇਸ ਫੀਚਰ ਦੀ ਮੱਦਦ ਨਾਲ ਤੁਹਾਡਾ ਕੋਈ ਵੀ ਦੋਸਤ ਤੁਹਾਡੀ ਅਸਲ ਟਾਈਮ ਲੋਕੇਸ਼ਨ ਦਾ ਪਤਾ ਲਗਾ ਸਕਦਾ ਹੈ। ਇਸ ਦੇ ਨਾਲ ਹੀ ਤੁਸੀਂ ਵੀ ਆਪਣੇ ਦੋਸਤਾਂ ਦੀ ਲੋਕੇਸ਼ਨ ਅਤੇ ਉਨ੍ਹਾ ਦੀਆਂ ਗਤੀਵਿਧੀਆਂ ਦਾ ਪਤਾ ਲਗਾ ਸਕਦੇ ਹੋ। ਇਸ ਦੇ ਲਈ ਸਨੈਪ ਮੈਪ ਤੁਹਾਡੀ ਲੋਕੇਸ਼ਨ, ਟਰੈਵਲ ਸਪੀਡ ਅਤੇ ਫ਼ੋਨ ਨੂੰ ਟ੍ਰੈਕ ਕਰਕੇ ਪਤਾ ਲੱਗਦਾ ਹੈ ਕਿ ਤੁਸੀਂ ਕਿੱਥੇ ਹੋ ਅਤੇ ਤੁਸੀਂ ਕੀ ਕਰ ਕਰੇ ਹੋ। ਇਸ ਜਾਣਕਾਰੀ ਨੂੰ ਸਨੈਪਚੈਟ ਆਪਣੇ ਦੋਸਤਾਂ ਨਾਲ ਇੱਕ ਇੰਟਰੈਕਟਿਵ ਮੈਪ 'ਤੇ ਸ਼ੇਅਰ ਕਰਦਾ ਹੈ। ਫ਼ੋਨ ਦਾ ਕੈਮਰਾ ਆਨ ਕਰਦੇ ਹੀ ਦਿਸਣ ਲੱਗੇਗਾ ਕਿ ਤੁਸੀਂ ਕਿੱਥੇ ਹੋ। ਫੇਸਬੁੱਕ 'ਤੇ ਇਸ ਤਰ੍ਹਾਂ ਇੱਕ ਵੀਡੀਓ 'ਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਪਣੀ ਲੋਕੇਸ਼ਨ ਸ਼ੇਅਰ ਕਰਨ ਤੋਂ ਰੋਕਣ, ਜਿਸ ਨਾਲ ਉਹ ਸੁਰੱਖਿਅਤ ਰਹਿ ਸਕਣ।
ਇਕ ਮਹਿਲਾ ਨਾਡੀਆ ਫੇਸਬੁੱਕ 'ਤੇ ਲਿਖਦੀ ਹੈ, ਇਹ ਬਹੁਤ ਖ਼ਤਰਨਾਕ ਹੈ ਅਤੇ ਅਗਾਂਹ ਦੀ ਚੀਜ਼ ਹੈ। ਉਸ ਨੇ ਦੱਸਿਆ ਕਿ ਉਹ ਬਹੁਤ ਡਰ ਗਈ ਹੈ। ਕੀ ਤੁਹਾਡੇ ਬੱਚੇ ਇਸ ਦੀ ਅਜੇ ਵੀ ਵਰਤੋਂ ਕਰ ਰਹੇ ਹਨ?
ਇੱਕ ਚੰਗੀ ਗੱਲ ਹੈ ਕਿ ਇਸ ਫੀਚਰ ਨੂੰ ਬੰਦ ਵੀ ਕੀਤਾ ਜਾ ਸਕਦਾ ਹੈ। ਗੋਸਟ ਮੋਡ ਐਕਟੀਵੇਟ ਕਰਕੇ ਤੁਸੀਂ ਆਪਣੀ ਲੋਕੇਸ਼ਨ ਸ਼ੇਅਰ ਹੋਣ ਤੋਂ ਰੋਕ ਸਕਦੇ ਹੋ। ਜੇ ਤੁਸੀਂ ਆਪਣੇ ਗੋਸਟ ਮੋਡ ਨੂੰ ਆਨ ਕਰ ਦਿੱਤਾ ਹੈ ਤਾਂ ਵੀ ਤੁਸੀਂ ਆਪਣੇ ਉਨ੍ਹਾਂ ਦੋਸਤਾਂ ਨੂੰ ਟ੍ਰੈਕ ਕਰ ਸਕਦੇ ਹੋ, ਜਿਨ੍ਹਾ ਨੇ ਅਜੇ ਤੱਕ ਇਸ ਨੂੰ ਐਕਟੀਵੇਟ ਨਹੀਂ ਕੀਤਾ ਹੈ।