Latest News
ਹੁਣ ਰੇਲ ਦੀ ਸਬਸਿਡੀ ਛੁਡਵਾਉਣ ਦੀ ਤਿਆਰੀ

Published on 06 Jul, 2017 09:07 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਟਿਕਟਾਂ ਨਾਲ ਹੋ ਰਹੇ ਨੁਕਸਾਨ ਨੂੰ ਘੱਟ ਕਰਨ ਲਈ ਭਾਰਤੀ ਰੇਲਵੇ ਨੇ ਹੁਣ ਨਵੀਂ ਯੋਜਨਾ ਬਣਾਈ ਹੈ। ਭਾਰਤੀ ਰੇਲਵੇ ਨੈ ਆਪਣੇ ਮੁਸਾਫ਼ਰਾਂ ਕੋਲੋਂ ਗੈਸ ਸਬਸਿਡੀ ਦੀ ਤਰਜ਼ 'ਤੇ ਰੇਲ ਕਿਰਾਇਆਂ ਵਿੱਚ ਮਿਲਣ ਵਾਲੀ ਸਬਸਿਡੀ ਛੱਡਣ ਦੀ ਅਪੀਲ ਕਰਨ ਦੀ ਯੋਜਨਾ ਬਣਾਈ ਹੈ। ਜੇ ਸਭ ਕੁਝ ਠੀਕ ਰਿਹਾ ਤਾਂ ਰੇਲਵੇ ਅਗਲੇ ਮਹੀਨੇ ਤੋਂ ਇਸ ਯੋਜਨਾ 'ਤੇ ਕੰਮ ਸ਼ੁਰੂ ਕਰ ਦੇਵੇਗਾ। ਸੂਤਰਾਂ ਮੁਤਾਬਕ, ਰੇਲਵੇ ਕਾਫੀ ਸਮੇਂ ਤੋਂ ਇਸ ਯੋਜਨਾ ਨੂੰ ਲਾਗੂ ਕਰਨਾ ਚਾਹੁੰਦਾ ਸੀ, ਪਰ ਮੁਸਾਫ਼ਰਾਂ ਦੀ ਨਰਾਜ਼ਗੀ ਦੇਖਦਿਆਂ ਕੋਈ ਐਕਸ਼ਨ ਨਹੀਂ ਲਿਆ।
ਇਸ ਯੋਜਨਾ ਤਹਿਤ ਰੇਲਵੇ ਮੁਸਾਫ਼ਰਾਂ ਨੂੰ ਸਬਸਿਡੀ ਛੱਡਣ ਲਈ ਤਿੰਨ ਬਦਲ ਦੇਵੇਗਾ। ਇਸ ਵਿੱਚ ਇੱਥ ਬਦਲ 100 ਫ਼ੀਸਦੀ ਸਬਸਿਡੀ ਛੱਡਣ ਦਾ ਹੋਵੇਗਾ। ਦੂਜਾ ਪੰਜਾਹ ਛੱਡਣ ਦਾ ਤੇ ਤੀਜਾ ਸਬਸਿਡੀ ਨਾ ਛੱਡਣ ਦਾ ਹੋਵੇਗਾ। ਰੇਲਵੇ ਵੱਲੋਂ ਹਰ ਤਰ੍ਹਾਂ ਦੀ ਟਿਕਟ 'ਤੇ 43 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਸਬਸਿਡੀ ਦੇ ਚੱਲਦਿਆਂ ਰੇਲਵੇ ਨੂੰ ਹਰ ਵਰ੍ਹੇ ਵੱਡਾ ਨੁਕਸਾਨ ਹੁੰਦਾ ਹੈ। ਇਸ ਘਾਟੇ ਨੂੰ ਪੂਰਾ ਕਰਨ ਦੇ ਮਕਸਦ ਨਾਲ ਹੀ ਇਹ ਯੋਜਨਾ ਬਣਾਈ ਗਈ ਹੈ।

359 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper