Latest News
ਫੂਲਕਾ ਵੱਲੋਂ ਚੁਰਾਸੀ ਕਤਲੇਆਮ ਖਿਲਾਫ ਲੜਾਈ ਲਈ ਅਹੁਦਾ ਛੱਡਣ ਦਾ ਐਲਾਨ

Published on 06 Jul, 2017 10:27 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਪੰਜਾਬ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਲੀਡਰ ਐਚ.ਐਸ. ਫੂਲਕਾ ਨੇ ਦਾਅਵਾ ਕੀਤਾ ਹੈ ਕਿ ਉਹ 1984 ਕਤਲੇਆਮ ਦੇ ਕੇਸਾਂ ਲਈ ਕੈਬਨਿਟ ਰੈਂਕ ਵਾਲਾ ਅਹੁਦਾ ਛੱਡ ਸਕਦੇ ਹਨ, ਪਰ ਚੌਰਾਸੀ ਦੇ ਕੇਸ ਨਹੀਂ ਛੱਡਣਗੇ। ਫੂਲਕਾ ਨੇ ਇਹ ਗੱਲ ਟਵੀਟ ਕਰਕੇ ਕਹੀ ਹੈ।
ਦੱਸਣਯੋਗ ਹੈ ਕਿ ਵਿਰੋਧੀ ਧਿਰ ਦੇ ਲੀਡਰ ਕੋਲ ਕੈਬਨਿਟ ਦਾ ਰੈਂਕ ਹੁੰਦਾ ਹੈ। ਆਫਿਸ ਆਫ ਪ੍ਰੌਫਿਟ ਦੇ ਮਾਮਲੇ ਨੂੰ ਦੇਖਦਿਆਂ ਦਿੱਲੀ ਬਾਰ ਕੌਂਸਲ ਨੇ ਫੂਲਕਾ ਨੂੰ ਚੁਰਾਸੀ ਦੇ ਕੇਸਾਂ ਦੀ ਪੈਰਵੀ ਕਰਨ ਤੋਂ ਰੋਕਿਆ ਹੈ। ਕੌਂਸਲ ਦਾ ਕਹਿਣਾ ਹੈ ਕਿ ਫੂਲਕਾ ਕੋਲ ਕੈਬਨਿਟ ਰੈਂਕ ਹੈ। ਇਹ ਆਫਿਸ ਆਫ਼ ਪ੍ਰੌਫਿਟ ਦਾ ਮਾਮਲਾ ਬਣਦਾ ਹੈ। ਉਹ ਮਹੀਨੇ ਦੀ ਦੋ ਲੱਖ ਸਰਕਾਰੀ ਤਨਖਾਹ ਦੇ ਨਾਲ ਹੋਰ ਸਰਕਾਰੀ ਸੁੱਖ ਸਹੂਲਤਾਂ ਵੀ ਮਾਣਦੇ ਹਨ। ਫੂਲਕਾ ਲੰਮੇ ਸਮੇਂ ਤੋਂ ਚੁਰਾਸੀ ਪੀੜਤਾਂ ਦਾ ਕੇਸ ਲੜਦੇ ਆ ਰਹੇ ਹਨ।
ਫੂਲਕਾ ਨੇ ਕਿਹਾ ਕਿ ਉਨ੍ਹਾਂ ਬਾਰ ਕੌਂਸਲ ਨੂੰ ਕਿਹਾ ਹੈ ਕਿ ਉਹ ਕੇਸਾਂ ਦੀ ਪੈਰਵੀ ਕਰਨਾ ਚਾਹੁੰਦੇ ਹਨ। ਉਹ ਵਿਰੋਧੀ ਧਿਰ ਦੇ ਲੀਡਰ ਦਾ ਅਹੁਦਾ ਛੱਡਣ ਦੇ ਇੱਛਕ ਹਨ। ਉਨ੍ਹਾਂ ਕਿਹਾ ਕਿ ਚੁਰਾਸੀ ਦਾ ਇਨਸਾਫ ਲੈਣ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਉਹ ਪਿਛਲੇ 30 ਸਾਲਾਂ ਤੋਂ ਇਸ ਕੇਸ ਦੀ ਪੈਰਵੀ ਕਰ ਰਹੇ ਹਨ। ਫੂਲਕਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਬਿਨਾਂ ਕੋਈ ਫੀਸ ਲਏ ਇਹ ਸਾਰੇ ਕੇਸ ਲੜੇ ਹਨ।

597 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper