ਕਾਮਰੇਡ ਬਾਬੂ ਜਗਤ ਸਿੰਘ ਨਹੀਂ ਰਹੇ


ਨਿਹਾਲ ਸਿੰਘ ਵਾਲਾ (ਨ ਜ਼ ਸ)-ਸੀ ਪੀ ਆਈ ਦੇ ਸੀਨੀਅਰ ਆਗੂ ਕਾਮਰੇਡ ਬਾਬੂ ਜਗਤ ਸਿੰਘ (95 ਸਾਲ) ਦਾ ਫਰੀਦਕੋਟ ਵਿਖੇ ਸੋਮਵਾਰ ਨੂੰ ਅਚਾਨਕ ਦਿਹਾਂਤ ਹੋ ਗਿਆ। ਉਹ ਉਥੇ ਆਪਣੇ ਬੇਟੇ ਨੂੰ ਮਿਲਣ ਲਈ ਗਏ ਹੋਏ ਸਨ। ਕਾਮਰੇਡ ਬਾਬੂ ਜਗਤ ਸਿੰਘ ਲੰਮਾ ਸਮਾਂ ਪਿੰਡ ਰਾਮਗੜ੍ਹ (ਜ਼ਿਲ੍ਹਾ ਬਰਨਾਲਾ) ਦੇ ਸਰਪੰਚ ਰਹੇ, ਜਦੋਂ ਕਿ ਉਨ੍ਹਾਂ ਦਾ ਜੱਦੀ ਪਿੰਡ ਮਧੇਕ ਸੀ। ਕੁੱਲ ਹਿੰਦ ਕਿਸਾਨ ਸਭਾ ਦੀ ਕੌਮੀ ਕੌਂਸਲ ਦੇ ਮੈਂਬਰ ਗਿਆਨੀ ਗੁਰਦੇਵ ਸਿੰਘ ਅਤੇ ਕੁਲਦੀਪ ਸਿੰਘ ਭੋਲਾ ਜ਼ਿਲ੍ਹਾ ਸਕੱਤਰ ਸੀ ਪੀ ਆਈ ਮੋਗਾ ਨੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘੇ ਦੁੱਖ ਪ੍ਰਗਟ ਕਰਦਿਆਂ ਦੁਖੀ ਪਰਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾ ਦੱਸਿਆ ਕਿ ਕਾਮਰੇਡ ਬਾਬੂ ਜਗਤ ਸਿੰਘ ਦਾ ਅੰਤਮ ਸੰਸਕਾਰ ਪਿੰਡ ਰਾਮਗੜ੍ਹ ਵਿਖੇ ਮੰਗਲਵਾਰ ਸਵੇਰੇ 10 ਵਜੇ ਹੋਵੇਗਾ। ਇਸੇ ਦੌਰਾਨ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਅਤੇ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਜਗਰੂਪ ਸਿੰਘ ਨੇ ਜਗਤ ਸਿੰਘ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾ ਨੇ ਸਾਰੀ ਉਮਰ ਪਾਰਟੀ ਦੇ ਲੇਖੇ ਲਾ ਦਿੱਤੀ ਹੈ।