ਸੁਰੱਖਿਆ ਦੇ ਮੱਦੇਨਜ਼ਰ ਭਾਖੜਾ ਡੈਮ 'ਤੇ ਲੱਗੀ ਲਿਫਟ ਬੰਦ

ਸਰਕਾਰ ਵੱਲੋਂ ਭਾਖੜਾ ਡੈਮ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਡੈਮ ਦੇ ਟਾਪ 'ਤੇ ਲੱਗੀ ਹੋਈ ਲਿਫ਼ਟ ਰੈੱਡ ਪਰਮਿਟ ਵਾਲੇ ਵੀ ਆਈ ਪੀ ਸੈਲਾਨੀਆਂ ਦੇ ਇਸਤੇਮਾਲ ਲਈ ਬੰਦ ਕਰ ਦਿੱਤੀ ਗਈ।
ਸੁਤਰਾਂ ਅਨੁਸਾਰ ਬੀ ਬੀ ਐੱਮ ਬੀ ਵਿਭਾਗ ਵੱਲੋਂ ਜੂਨ ਮਹੀਨੇ ਭਾਖੜਾ ਡੈਮ ਨੂੰ ਅੰਦਰੋਂ ਦੇਖਣ ਲਈ ਥੋਕ ਵਿਚ ਰੈੱਡ ਪਰਮਿਟ ਜਾਰੀ ਕੀਤੇ ਗਏ ਸਨ। ਥੋਕ ਵਿਚ ਜਾਰੀ ਕੀਤੇ ਗਏ ਇਨ੍ਹਾਂ ਰੈੱਡ ਪਰਮਿਟਾਂ ਦਾ ਸੁਰੱਖਿਆ ਏਜੰਸੀਆਂ ਵੱਲੋਂ ਗੰਭੀਰ ਨੋਟਿਸ ਲਿਆ ਗਿਆ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਅਤਿ ਸੰਵੇਦਨਸ਼ੀਲ ਭਾਖੜਾ ਡੈੱਮ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹੈ ਤੇ ਸੁਰੱਖਿਆ ਦੇ ਮੱਦੇਨਜ਼ਰ ਡੈਮ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਸੁਰੱਖਿਆ ਏਜੰਸੀਆਂ ਵੱਲੋਂ ਭਾਖੜਾ ਡੈਮ ਦੇ ਚੱਪੇ-ਚੱਪੇ 'ਤੇ ਚੌਕਸੀ ਵਧਾਈ ਗਈ ਹੈ। ਸੁਰੱਖਿਆ ਏਜੰਸੀਆਂ ਵੱਲੋਂ ਡੈਮ ਦੇ ਆਲੇ ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੁਤਰਾਂ ਅਨੂਸਾਰ ਡੈਮ ਦੇ ਟਾਪ 'ਤੇ ਬਣੀ ਹੋਈ ਇਸ ਲ਼ਿਫ਼ਟ ਨੂੰ ਸਿਰਫ ਮੁਰੰਮਤ ਦੇ ਕੰਮਾਂ ਲਈ ਅਤੇ ਉੱਚ ਅਧਿਕਾਰੀਆਂ ਦੇ ਆਉਣ-ਜਾਣ ਲਈ ਹੀ ਇਸਤੇਮਾਲ ਕੀਤਾ ਜਾਣਾ ਚਾਹੀਦਾ ਸੀ। ਦੂਜੇ ਪਾਸੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਭਾਖੜਾ ਡੈਮ ਦੇ ਚੀਫ਼ ਇੰਜ. ਸੰਜੀਵ ਸੂਰੀ ਨੇ ਕਿਹਾ ਕਿ ਡੈਮ ਦੇ ਟਾਪ 'ਤੇ ਲੱਗੀ Àਕਤ ਵੱਡੀ ਲਿਫ਼ਟ ਨੂੰ ਵੀ ਆਈ ਪੀ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੈਲਾਨੀਆਂ ਲਈ ਛੋਟੀ ਲਿਫ਼ਟ ਇਸਤੇਮਾਲ ਕੀਤੀ ਜਾ ਸਕਦੀ ਹੈ।