11 ਮਿੰਟ ਤੱਕ ਪਾਸਟਰ ਦੀ ਮਦਦ ਲਈ ਕੋਈ ਨਾ ਬਹੁੜਿਆ


ਲੁਧਿਆਣਾ (ਨਵਾਂ ਜ਼ਮਾਨਾ ਸਰਵਿਸ)
ਲੁਧਿਆਣਾ ਦੇ ਪੀਰੂਬੰਦਾ ਇਲਾਕੇ ਦੇ ਟੈਂਪਲ ਆਫ਼ ਚਰਚ ਦੇ ਬਾਹਰਬਾਰ ਅਣਪਛਾਤੇ ਮੋਟਰ ਸਾਈਕਲਾਂ 'ਤੇ ਸਵਾਰ ਨਕਾਬਪੋਸ਼ਾਂ ਨੇ ਪਾਦਰੀ ਮਸੀਹ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤਾ ਸੀ। ਥਾਣਾ ਸਲੇਮਟਾਬਰੀ 'ਚ ਪਾਦਰੀ ਦੀ ਪਤਨੀ ਸਰਬਜੀਤ ਕੌਰ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਕਮਿਸ਼ਨਰ ਆਰ ਐਨ ਢੋਕੇ ਨੇ ਦਸਿਆ ਕਿ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰਨ ਤੋਂ ਇਲਾਵਾ ਉਸ ਇਲਾਕੇ 'ਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਹੈ। ਉਨ੍ਹਾ ਇਸ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ। ਉਨ੍ਹਾ ਇਸ ਟੀਮ 'ਚ ਡੀ ਸੀ ਪੀ ਅਪਰਾਧ ਸ਼ਾਖਾ, ਏ ਡੀ ਸੀ ਪੀ ਰਤਨ ਸਿੰਘ ਥਾਣਾ ਸਲੇਮ ਇੰਚਾਰਜ ਅਮਨਦੀਪ ਬਰਾੜ ਨੂੰ ਸ਼ਾਮਲ ਕੀਤਾ ਗਿਆ ਹੈ।
ਸੀ ਸੀ ਟੀ ਵੀ ਫੋਟੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪਾਦਰੀ ਤਗੌਲੀਆ ਲੱਗਣ ਤੋਂ ਬਾਅਦ ਚਰਚ ਦੇ ਬਾਹਰ ਤੜਫਦਾ ਰਿਹਾ, ਪਰ 11 ਮਿੰਟ ਤੱਕ ਕੋਈ ਵਿਅਕਤੀ ਉਨ੍ਹਾ ਦੀ ਮਦਦ ਲਈ ਅੱਗੇ ਨਹੀਂ ਆਇਆ। ਫੋਟੇਜ ਤੋਂ ਇਹ ਵੀ ਪਤਾ ਲੱਗਾ ਕਿ ਇਸ ਦੌਰਾਨ ਉਥੇ ਘੱਟ 11 ਭਾਗ, 4 ਸਕੂਟਰ, 6 ਸਾਈਕਲ ਸਵਾਰ ਅਤੇ ਕਲੀ ਰਾਹਗੀਰ ਵੀ ਲੱਗੇ, ਪਰ ਕਿਸੇ ਨੇ ਵੀ ਜ਼ਖ਼ਮੀ ਪਾਦਰੀ ਦੀ ਮਦਦ ਲਈ ਪਹਿਲਕਦਮੀ ਨਹੀਂ ਕੀਤੀ। ਇਹ ਘਟਨਾ ਸ਼ਨੀਵਾਰ ਦੀ ਰਾਤ ਨੂੰ 8.36 ਵਜੇ ਵਾਪਰੀ, ਇਸ ਸਮੇਂ ਦੌਰਾਨ ਕਈ ਰਾਹਗੀਰ ਉਥੋਂ ਦੀ ਗੁਜਰੇ, ਪਰ ਕਿਸੇ ਨੇ ਵੀ ਉਨ੍ਹਾ ਨੂੰ ਹੱਥ ਨਹੀਂ ਪਾਇਆ। ਪਾਦਰੀ ਦੀ ਪਤਨੀ ਸਰਬਜੀਤ ਕੌਰ ਨੇ ਦਸਿਆ ਉਨ੍ਹਾ ਨੇ ਇੱਕ ਪ੍ਰਾਈਵੇਟ ਗੱਡੀ ਰਾਹੀਂ ਪਾਦਰੀ ਨੂੰ ਡੀ ਐਮ ਸੀ ਹਸਪਤਾਲ 'ਚ ਦਾਖ਼ਲ ਕਰਵਾਇਆ। ਘਰ ਵਾਲਿਆਂ ਨੇ ਪਾਦਰੀ ਨਾਲ ਘਟਨਾ ਬਾਰੇ ਪੁਲਸ ਨੂੰ 9.45 ਵਜੇ ਸੂਚਿਤ ਕੀਤਾ, ਜਦਕਿ ਪੁਲਸ ਨੇ ਇਸ ਸੰਬੰੰਧ 'ਚ 10.20 ਵਜੇ ਪਰਚਾ ਦਰਜ ਕੀਤਾ। ਡੀ ਜੀ ਪੀ ਖ਼ੁਫ਼ੀਆ ਵਿੰਗ ਦਿਨਕਰ ਗੁਪਤਾ ਨੇ ਇਸ ਸੰਬੰਧ 'ਚ ਖੁਫ਼ੀਆ ਜਾਣਕਾਰੀ ਮਿਲਣ ਤੋਂ ਇਨਕਾਰ ਕੀਤਾ ਹੈ। ਇਸ ਸੰਬੰਧ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਸ ਅਤੇ ਖੁਫ਼ੀਆ ਏਜੰਸੀਆਂ ਵਿਚਾਲੇ ਵਧੇਰੇ ਤਾਲਮੇਲ ਕੀਤੇ ਜਾਣ ਦੀ ਲੋੜ ਦਿੱਤਾ ਹੈ। ਉਨ੍ਹਾ ਦਸਿਆ ਕਿ ਪੁਲਸ ਵੱਲੋਂ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।