ਫੜਨਵੀਸ ਦੀ ਘਰਵਾਲੀ ਦੇ 'ਸਮਾਗਮ' ਦੀਆਂ ਟਿਕਟਾਂ ਵੇਚਣ ਦੀ ਜ਼ਿੰਮੇਵਾਰੀ ਪੁਲਸ 'ਤੇ


ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਪੁਲਿਸ ਕ੍ਰਮਚਾਰੀਆਂ ਨੂੰ ਮੁੱਖ ਮੰਤਰੀ ਦਵੇਂਦਰ ਫੜਨਵੀਸ ਦੀ ਘਰਵਾਲੀ ਅਮ੍ਰਿਤਾ ਨਾਲ ਸਬੰਧਤ ਇੱਕ ਸਮਾਗਮ ਦੀਆਂ ਟਿਕਟਾਂ ਵੇਚਣ ਲਈ ਕਥਿਤ ਤੌਰ 'ਤੇ ਕਹੇ ਜਾਣ ਦੀਆਂ ਖ਼ਬਰਾਂ ਆਉਣ ਮਗਰੋਂ ਵਿਵਾਦ ਭਖ ਗਿਆ ਹੈ। ਖ਼ਬਰਾਂ ਮੁਤਾਬਕ ਅਮ੍ਰਿਤਾ 'ਪੁਲਿਸ ਰਜਨੀ' ਨਾਮੀ ਪ੍ਰੋਗਰਾਮ ਦੀ ਸਦਭਾਵਨਾ ਦੂਤ ਹੈ। ਇਸ ਦਾ ਆਯੋਜਨ ਔਰੰਗਾਬਾਦ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੀ ਇੱਕ ਟਿਕਟ ਦੀ ਕੀਮਤ 51,000 ਹੈ ਤੇ ਪ੍ਰੋਗਰਾਮ ਵਿੱਚ ਕੁੱਲ 400 ਸੀਟਾਂ ਹਨ। ਕਾਂਗਰਸ ਨੇ ਔਰੰਗਾਬਾਦ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ 'ਤੇ ਸਪੱਸ਼ਟੀਕਰਨ ਦੇਣ ਵਾਸਤੇ ਕਿਹਾ ਹੈ।
ਸੂਬਾ ਕਾਂਗਰਸ ਕਮੇਟੀ ਦੇ ਸਕੱਤਰ ਸਚਿਨ ਸਾਵੰਤ ਨੇ ਕਿਹਾ, 'ਪੁਲਿਸ ਕਮਿਸ਼ਨਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਿਸ ਦੇ ਕਹਿਣ 'ਤੇ ਪੁਲਿਸ ਨੂੰ ਟਿਕਟਾਂ ਵੇਚਣ ਵਾਸਤੇ ਕਿਹਾ ਗਿਆ ਹੈ। ਇਹ ਵੀ ਦੱਸਣਾ ਚਾਹੀਦਾ ਹੈ ਕਿ ਕੀ ਟਿਕਟਾਂ ਅਸਮਾਜਿਕ ਤੱਤਾਂ ਨੂੰ ਵੇਚੀਆਂ ਗਈਆਂ ਹਨ? ਜੇ ਇਹ ਸਭ ਹੋਇਆ ਹੈ ਤਾਂ ਜ਼ਿਮੇਵਾਰ ਕੌਣ ਹੈ?