ਸੀ ਪੀ ਆਈ ਸੂਬਾ ਕਾਰਜਕਾਰਨੀ ਮੀਟਿੰਗ 21 ਨੂੰ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਸੂਬਾ ਕੌਂਸਲ ਦੇ ਸਕੱਤਰ ਹਰਦੇਵ ਸਿੰਘ ਅਰਸ਼ੀ ਨੇ ਦੱਸਿਆ ਕਿ ਸੂਬਾ ਕਾਰਜਕਾਰਨੀ ਦੀ ਹੰਗਾਮੀ ਮੀਟਿੰਗ (ਲੌਂਗ ਮਾਰਚ ਦੀਆਂ ਤਿਆਰੀਆਂ ਦੇ ਏਜੰਡੇ 'ਤੇ) 21 ਅਗਸਤ (ਸੋਮਵਾਰ) ਨੂੰ ਅਜੈ ਭਵਨ, 345, ਸੈਕਟਰ 21-ਏ, ਚੰਡੀਗੜ੍ਹ ਵਿਖੇ ਸਵੇਰੇ ਠੀਕ 11-00 ਵਜੇ ਹੋ ਰਹੀ ਹੈ। ਪਾਰਟੀ ਦੇ ਕੌਮੀ ਕੇਂਦਰ ਵੱਲੋਂ ਸਾਥੀ ਪਲਬ ਸੇਨ ਗੁਪਤਾ ਸ਼ਾਮਲ ਹੋਣਗੇ। ਉਹਨਾ ਸਾਥੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਤਾਗੀਦ ਕੀਤੀ।